ਗਾਇਕ ਕਰਨ ਔਜਲਾ ਨੇ ਸ਼ਾਰਪੀ ਘੁੰਮਣ ਨਾਲ ਨਾਂਅ ਜੋੜੇ ਜਾਣ ਤੋਂ ਬਾਅਦ ਇੱਕ ਖਾਸ ਬਿਆਨ ਸਾਂਝਾ ਕੀਤਾ ਹੈ। ਹਾਲ ਹੀ ਵਿੱਚ ਪੰਜਾਬ ਸਰਕਾਰ ਦੀ AGTF ਵੱਲੋਂ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਲੋਕਾਂ ਨੂੰ ਸ਼ਿਕੰਜੇ ਵਿੱਚ ਲਿਆ ਗਿਆ। ਇਸ ਦੌਰਾਨ ਸ਼ਾਰਪੀ ਦਾ ਨਾਂ ਲਗਾਤਾਰ ਔਜਲਾ ਨਾਲ ਜੋੜਿਆ ਜਾ ਰਿਹਾ ਹੈ। ਜਿਸ ਬਾਰੇ ਕਰਨ ਨੇ ਪੋਸਟ ਸਾਂਝੀ ਕਰ ਨਿੰਦਾ ਕੀਤੀ। ਉਨ੍ਹਾਂ ਕਿਹਾ, ਮੀਡੀਆ ਦੇ ਮੈਂਬਰ ਤੇ ਭੈਣ ਭਰਾ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਕੁਝ ਕੁ ਗੱਲਾਂ ਕਹਿਣੀਆਂ ਜਿਹੜੀਆਂ ਮੈਂ ਜ਼ਰੂਰੀ ਸਮਝਦਾ ਹਾਂ। ਕਈ ਗੱਲਾਂ ਟਾਈਮ ‘ਤੇ ਹੀ ਕਲੀਅਰ ਕਰ ਦੇਣੀਆਂ ਚਾਹੀਦੀਆਂ ਨੇ। ਪਹਿਲਾਂ ਜਿਹੜੀ ਵੀਡੀਓ ਆਈ ਮੈਂ ਉਦੇ ਬਾਰੇ ਵੀ ਕਲੈਰੀਫਿਕੇਸ਼ਨ ਦਿੱਤੀ ਜਿੰਨੀ ਹੋ ਸਕੀ। ਕੱਲ੍ਹ ਵੀਡੀਓ ਦੇਖੀ ਵੀ ”ਕਰਨ ਔਜਲਾ ਦਾ ਦੋਸਤ ਗ੍ਰਿਫਤਾਰ’। ਇੱਕ ਗੱਲ ਦੱਸੋ ਜੇ ਮੇਰਾ ਕੋਈ ਦੋਸਤ ਸੀ ਜਾਂ ਨਹੀਂ, ਜੋ ਉਨੇ ਕੀਤਾ ਉਸਦਾ ਹਰਜ਼ਾਨਾ ਉਹ ਭਰ ਰਿਹਾ। ਮੇਰਾ ਨਾਮ ਨਾਲ ਕਿਉਂ ਹਰ ਵਾਰ? ਮੈਂ ਕੀ ਕੀਤਾ? ਤੇ ਆਹ ਸਾਰਿਆਂ ਦਾ ਕੱਲਾ ਫ੍ਰੈਂਡ ਮੈਂ ਹੀ ਹਾਂ? ਮੇਰੀ ਸ਼ਾਇਦ ਉਹ ਬੰਦੇ ਨਾਲ ਪਿਛਲੇ 2 ਸਾਲ ਤੋਂ ਗੱਲ ਵੀ ਨਾ ਹੋਈ ਹੋਵੇ। ਤੇ ਜੇ ਮੈਂ ਪਹਿਲਾਂ ਜਾਣਦਾ ਵੀ ਸੀ ਕੀ ਮੇਰੇ ਤੋਂ ਕੋਈ ਪੁੱਛਕੇ ਆਪਣਾ ਲਾਈਫ ਦੇ ਗੁੱਡ/ਬੈਡ ਡਿਸੀਜ਼ਨ ਲੈਂਦਾ? ਮੈਂ ਕੱਲਾ ਨੀਂ ਜਿਹਦੀਆਂ ਪੋਸਟਾਂ ਜਾਂ ਵੀਡੀਓਜ਼ ਨੇ ਕਿਸੇ ਨਾਲ ਹੋਰ ਬਹੁਤ ਇੰਡਸਟਰੀ ਦੇ ਬੰਦੇ ਆ ਉਹ ਪੰਜਾਬ ਲਈ ਕੰਮ ਕਰ ਰਹੇ ਆ। ਇੱਕ ਗੱਲ ਜਰੂਰ ਸਮਝ ਆ ਚੁੱਕੀ ਆ ਵੀ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਆ ਆਪਣੇ ਆਪ ਨੂੰ ਪਰੂਫ ਕਰਨ ਲਈ। ਇਹ ਸੱਚਾਈ ਆ, ਤੁਸੀਂ ਵੀ ਸਾਰੇ ਗਏ ਤੋਂ ਈ ਮੁੱਲ ਪਾਉਣੇ ਓ, ਸ਼ਰਮ ਆਉਣੀ ਚਾਹੀਦੀ।