Honey Singh On Diljit Dosanjh: ਮਸ਼ਹੂਰ ਰੈਪਰ ਹਨੀ ਸਿੰਘ ਆਪਣੇ ਬਿਹਤਰੀਨ ਰੈਪ ਗੀਤਾਂ ਲਈ ਜਾਣੇ ਜਾਂਦੇ ਹਨ।

ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਹਨੀ 3.0 ਨੂੰ ਲੈ ਕੇ ਚਰਚਾ ਵਿੱਚ ਹਨ।

ਇਸ ਵਿਚਕਾਰ ਹਨੀ ਸਿੰਘ ਨੇ ਇਹ ਖ਼ੁਲਾਸਾ ਕੀਤਾ ਕਿ ਉਸ ਨੇ ਦਿਲਜੀਤ ਦੋਸਾਂਝ ਲਈ ਐਲਬਮ ਡਿਜ਼ਾਈਨ ਕੀਤੀ ਸੀ।

ਪਰ ਉਸ ਨੂੰ ਇਸ ਦਾ ਸਿਹਰਾ ਨਹੀਂ ਮਿਲਿਆ। ਹਾਲਾਂਕਿ ਹਨੀ ਸਿੰਘ ਨੇ ਇਹ ਵੀ ਕਿਹਾ ਕਿ ਉਹ ਕਦੇ ਵੀ ਕ੍ਰੈਡਿਟ ਲਈ ਕੰਮ ਨਹੀਂ ਕਰਦਾ।

ਸ਼ਹਿਨਾਜ਼ ਗਿੱਲ ਦੇ ਸ਼ੋਅ ਦੇਸੀ ਵਾਈਬਸ ਵਿੱਚ ਹਨੀ ਸਿੰਘ ਨੇ ਦਿਲਜੀਤ ਦੋਸਾਂਝ ਬਾਰੇ ਇਹ ਖੁਲਾਸਾ ਕੀਤਾ ਹੈ।

ਉਸ ਨੇ ਕਿਹਾ, 'ਮੈਂ ਕਦੇ ਵੀ ਕ੍ਰੈਡਿਟ ਲਈ ਕੰਮ ਨਹੀਂ ਕੀਤਾ। ਮੈਂ ਆਪਣੇ ਲਈ ਕੰਮ ਕੀਤਾ। ਆਪਣੇ ਆਪ ਨੂੰ ਖੁਸ਼ ਕਰਨ ਲਈ ਕੰਮ ਕਰੋ।

ਕਿਸੇ ਹੋਰ ਨੂੰ ਖੁਸ਼ ਕਰਨ ਲਈ ਕੰਮ ਨਹੀਂ ਕੀਤਾ। ਮੈਂ ਉਸ ਗੀਤ ਨੂੰ ਰਿਲੀਜ਼ ਕਰਾਂਗਾ ਅਤੇ ਸ਼ੂਟ ਕਰਾਂਗਾ ਜੋ ਮੈਨੂੰ ਪਸੰਦ ਹੈ।

ਹਨੀ ਸਿੰਘ ਨੇ ਦੱਸਿਆ ਕਿ 2007 ਤੋਂ 2012 ਤੱਕ ਕਈ ਗੀਤ ਹਿੱਟ ਹੋਏ। ਮੈਂ ਦਿਲਜੀਤ ਲਈ 'ਦਿ ਨੈਕਸਟ ਲੈਵਲ' ਐਲਬਮ ਬਣਾਈ ਸੀ।

ਉਸ ਐਲਬਮ ਨੂੰ ਡਿਜ਼ਾਈਨ ਕਰਨ ਵਿੱਚ ਇੱਕ ਸਾਲ ਲੱਗਿਆ, ਪਰ ਮੈਨੂੰ ਇਸਦਾ ਕੋਈ ਵਿਸ਼ੇਸ਼ ਕ੍ਰੈਡਿਟ ਨਹੀਂ ਮਿਲਿਆ।

ਮੈਂ ਕਦੇ ਵੀ ਕ੍ਰੈਡਿਟ ਲਈ ਕੰਮ ਨਹੀਂ ਕੀਤਾ। ਕਿਉਂਕਿ ਜੇਕਰ ਤੁਹਾਡੇ ਕੋਲ ਪ੍ਰਤਿਭਾ ਹੈ ਤਾਂ ਮੌਕੇ ਦੇਣ ਵਾਲੇ ਲੋਕ ਤੁਹਾਨੂੰ ਬੁਲਾਉਣਗੇ।