Himanshi Khurana Eid Look: ਅਦਾਕਾਰਾ, ਮਾੱਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।

ਹਿਮਾਂਸ਼ੀ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ।

ਇਸ ਵਿਚਕਾਰ ਪੰਜਾਬੀ ਸਟਾਰ ਨੇ ਆਪਣੀਆਂ ਈਦ ਮੌਕੇ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਹਿਮਾਂਸ਼ੀ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਦਰਅਸਲ, ਹਿਮਾਂਸ਼ੀ ਨੇ ਹਾਲ ਹੀ 'ਚ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਹਿਮਾਂਸ਼ੀ ਆਪਣੇ ਬੇਹੱਦ ਸਾਦਗੀ ਭਰੇ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ।

ਹਿਮਾਂਸ਼ੀ ਖੁਰਾਣਾ ਨੇ ਖੁੱਲ੍ਹੇ ਵਾਲਾਂ ਅਤੇ ਹਲਕੇ ਮੇਕਅਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਮਾਸ਼ੀ ਨੇ ਲਿਖਿਆ,ਈਦ ਮੁਬਾਰਕ 🌙 ਅਕਸ਼ੈ ਤ੍ਰਿਤੀਆ ਅਤੇ ਪਰਸ਼ੂਰਾਮ ਜਯੰਤੀ ਦੀਆਂ ਮੁਬਾਰਕਾਂ।

ਦਰਅਸਲ, ਇਹ ਤਸਵੀਰਾਂ ਹਿਮਾਸ਼ੀ ਨੇ ਈਦ ਮੌਕੇ ਸਾਂਝੀਆਂ ਕੀਤੀਆਂ। ਜਿਸ ਵਿੱਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਹਿਮਾਂਸ਼ੀ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਝੁਮਕੇ ਪਾਏ ਹੋਏ ਹਨ, ਜੋ ਡਰੈੱਸ ਦੇ ਨਾਲ ਬੇਹੱਦ ਖੂਬਸੂਰਤ ਲੱਗ ਰਹੇ ਹਨ।