ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦੀ ਭੈਣ ਜੈਸਮੀਨ ਅਖਤਰ ਵਿਆਹ ਤੋਂ ਬਾਅਦ ਚਰਚਾ ਵਿੱਚ ਹੈ। ਗਾਇਕਾ ਜੈਸਮੀਨ ਵਿਆਹ ਤੋਂ ਬਾਅਦ ਵੀ ਦਰਸ਼ਕਾਂ ਵਿੱਚ ਲਗਾਤਾਰ ਐਕਟਿਵ ਹੈ। ਉਹ ਪ੍ਰਸ਼ੰਸ਼ਕਾਂ ਨਾਲ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਂਝੇ ਕਰ ਰਹੀ ਹੈ। ਇਸ ਵਿਚਕਾਰ ਜੈਸਮੀਨ ਨੇ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਜੈਸਮੀਨ ਨਾ ਲਾਲੀ ਕਾਹਲੋਂ ਦਾ ਰੋਮਾਂਟਿਕ ਅੰਦਾਜ਼ ਪ੍ਰਸ਼ੰਸ਼ਕਾਂ ਦਾ ਧਿਆਨ ਖਿੱਚ ਰਿਹਾ ਹੈ। ਦੱਸ ਦੇਈਏ ਕਿ ਲਾਲੀ ਕਾਹਲੋਂ ਵੱਲੋਂ ਵੀ ਤਸਵੀਰਾਂ ਸ਼ੇਅਰ ਕਰ ਆਪਣਾ ਪਿਆਰ ਜ਼ਾਹਿਰ ਕੀਤਾ ਜਾ ਰਿਹਾ ਹੈ। ਲਾਲੀ ਕਾਹਲੋਂ ਨੇ ਜੈਸਮੀਨ ਲਈ ਲਿਖਿਆ, ਧੰਨਵਾਦ ਤੇਰਾ ਜੈਸਮੀਨ ਮੇਰੀਏ ,ਹੁਣ ਸਭ ਜਨਮਾਂ ਲਈ ਜਾਨ ਤੇਰੀ ਏ ❤️... ਜੈਸਮੀਨ ਤੇ ਲਾਲੀ ਕਾਹਲੋਂ ਦੀਆਂ ਤਸਵੀਰਾਂ ਉੱਪਰ ਫੈਨਜ਼ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ। ਦੱਸ ਦੇਈਏ ਕਿ ਲਾਲੀ ਕਾਹਲੋਂ ਕੈਲੀਫੋਰਨੀਆਂ ਵਿੱਚ ਆਪਣੇ ਬਣਾਏ Pizza Twist ਨਾਲ ਲੋਕਾਂ ਦਾ ਦਿਲ ਜਿੱਤਦੇ ਹਨ। ਜੈਸਮੀਨ ਦੀ ਗੱਲ ਕਰਿਏ ਤਾਂ ਉਹ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ 'ਚ ਰਾਜ਼ ਕਰਦੀ ਹੈ।