ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੂਜੀ ਵਾਰ ਦਾਦਾ ਬਣਨ ਜਾ ਰਹੇ ਹਨ। ਦਰਅਸਲ, ਯੁਵਰਾਜ ਹੰਸ ਦੀ ਪਤਨੀ ਅਤੇ ਅਦਾਕਾਰਾ ਮਾਨਸੀ ਸ਼ਰਮਾ ਆਪਣੇ ਦੂਜੇ ਬੱਚੇ ਦਾ ਸੁਵਾਗਤ ਕਰਨ ਜਾ ਰਹੇ ਹਨ। ਇਹ ਖੁਸ਼ਖਬਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਦੀਆਂ ਲਾਲ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕਰ ਉਹ ਖੂਬ ਚਰਚਾ ਵਿੱਚ ਹੈ। ਤੁਸੀ ਵੀ ਵੇਖੋ ਇਹ ਤਸਵੀਰਾਂ। ਮਾਨਸੀ ਇੱਕ ਐਂਕਰ ਹੋਣ ਦੇ ਨਾਲ-ਨਾਲ ਫਿਲਮਾਂ ਅਤੇ ਟੇਲੀਵਿਜ਼ਨ ਸੀਰਿਅਲਜ਼ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਯੁਵਰਾਜ ਹੰਸ ਅਤੇ ਮਾਨਸੀ ਵੱਲੋਂ ਆਪਣੇ ਪਹਿਲੇ ਬੱਚੇ ਦਾ ਸੁਵਾਗਤ 12 ਮਈ ਸਾਲ 2020 ਵਿੱਚ ਕੀਤਾ ਗਿਆ ਸੀ। ਮਾਨਸੀ ਵੱਲੋਂ ਦੂਜੀ ਪ੍ਰੈਗਨੇਂਸੀ ਬਾਰੇ ਜਾਣਕਾਰੀ ਦਿੰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ ਬੇਹੱਦ ਸ਼ਾਨਦਾਰ ਹਨ। ਮਾਨਸੀ ਨੇ ਲਿਖਿਆ, ਬੇਬੀ ਟੂ ਰਾਸਤੇ 'ਚ... ਤੁਹਾਡੇ ਅਸ਼ੀਰਵਾਦ ਅਤੇ ਪਿਆਰ ਦੀ ਲੋੜ..ਸਭ ਕੁਝ ਲਈ ਬਾਬਾ ਜੀ ਦਾ ਧੰਨਵਾਦ ਮਾਨਸੀ ਨੂੰ ਟੀਵੀ ਸੀਰੀਅਲ ਛੋਟੀ ਸਰਦਾਰਨੀ ਅਤੇ ਮਹਾਭਾਰਤ ਵਿੱਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਈ। ਫਿਲਹਾਲ ਅਦਾਕਾਰਾ ਪੰਜਾਬੀ ਅਦਾਕਾਰ ਯੁਵਰਾਜ ਹੰਸ ਨਾਲ ਆਪਣੀ ਖੂਬਸੂਰਤ ਕੈਮਿਸਟ੍ਰੀ ਨੂੰ ਲੈ ਚਰਚਾ ਵਿੱਚ ਰਹਿੰਦੀ ਹੈ।