ਪੰਜਾਬੀ ਗਾਇਕਾ ਅਫਸਾਨਾ ਖਾਨ ਮਿਊਜ਼ਿਕ ਇੰਡਸਟਰੀ ਵਿੱਚ ਕਿਸੇ ਪਛਾਣ ਦੀ ਮੋਹਤਾਜ ਨਹੀ ਹੈ। ਉਸ ਨੇ ਆਪਣੀ ਆਵਾਜ਼ ਨਾਲ ਦੁਨੀਆ ਜਿੱਤੀ ਹੈ। ਫਿਲਹਾਲ ਅਫਸਾਨਾ ਵਿਦੇਸ਼ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ। ਦਰਅਸਲ, ਇੰਨੀਂ ਦਿਨੀਂ ਅਫਸਾਨਾ ਕੈਨੇਡਾ ਸ਼ੋਅ ਵਿੱਚ ਵਿਅਸਤ ਹੈ। ਇਸ ਦੌਰਾਨ ਉਹ ਆਪਣੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹਾਲ ਹੀ ਵਿੱਚ ਅਫਸਾਨਾ ਨੇ ਚਮਕੀਲੀ ਡਰੈੱਸ ਵਿੱਚ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ। ਅਫਸਾਨਾ ਨੇ ਸੋਸ਼ਲ ਮੀਡੀਆ ਹੈਂਡਲ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਉਹ ਬਲੈਕ ਕੱਲਰ ਦੀ ਚਮਕੀਲੀ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ। ਗਾਇਕਾ ਦੀਆਂ ਇਹ ਤਸਵੀਰਾਂ ਉਸ ਦੇ ਫੈਨਜ਼ ਨੂੰ ਬੇਹੱਦ ਪਸੰਦ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਅਫਸਾਨਾ ਨੇ ਸਰੀ ਵਾਲੇ ਪ੍ਰਸ਼ੰਸ਼ਕਾਂ ਦਾ ਧੰਨਵਾਦ ਕੀਤਾ ਹੈ। ਅਫਸਾਨਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਇੱਕ ਪ੍ਰਸ਼ੰਸ਼ਕ ਨੇ ਲਿਖਿਆ, ਨਾਈਸ ਲੁੱਕ... ਇੱਕ ਹੋਰ ਪ੍ਰਸ਼ੰਸ਼ਕ ਨੇ ਕਿਹਾ ਬਹੁਤ ਵਧੀਆ ਅਫਸਾਨਾ ਮੈਮ... ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ... ਪਲੀਜ਼ ਰਿਪਲਾਈ... ਮੈਂ ਵੀ ਤੁਹਾਡੀ ਤਰ੍ਹਾਂ ਗਾਇਕ ਬਨਣਾ ਚਾਹੁੰਦਾ ਹਾਂ... ਫਿਲਹਾਲ ਅਫਸਾਨਾ ਕੈਨੇਡਾ ਕੰਸਰਟ ਵਿੱਚ ਵਿਅਸਤ ਹੈ। ਇਸ ਦੌਰਾਨ ਉਹ ਸਿੱਧੂ ਦੀ ਪਸੰਦੀਦਾ ਥਾਂ ਪਹੁੰਚੀ ਅਤੇ ਦਰਸ਼ਕਾਂ ਨੂੰ ਉੱਥੋਂ ਰੂ-ਬ-ਰੂ ਕਰਵਾਇਆ। ਦੱਸ ਦੇਈਏ ਕਿ ਅਫਸਾਨਾ ਖਾਨ ਦੇ ਨਾਲ-ਨਾਲ ਇਸ ਕੰਸਰਟ ਵਿੱਚ ਪੰਜਾਬੀ ਗਾਇਕ ਗੁਰ ਸਿੱਧੂ ਵੀ ਪਰਫਾਰਮ ਕਰਨ ਪਹੁੰਚੇ ਸਨ।