ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।



ਹਾਲ ਹੀ ਵਿੱਚ ਹਿਮਾਂਸ਼ੀ ਵੱਲੋਂ ਆਪਣੇ ਟਵਿੱਟਰ ਉੱਪਰ ਇੱਕ ਅਜਿਹਾ ਟਵੀਟ ਕੀਤਾ ਗਿਆ ਹੈ। ਜਿਸਨੇ ਸਭ ਦਾ ਧਿਆਨ ਖਿੱਚ ਲਿਆ ਹੈ।

ਆਖਿਰ ਹਿਮਾਂਸ਼ੀ ਦੇ ਇਸ ਟਵੀਟ ਦਾ ਕੀ ਹੈ ਮਤਲਬ, ਆਓ ਜਾਣੋ...

ਦਰਅਸਲ, ਹਿਮਾਂਸ਼ੀ ਨੇ ਟਵੀਟ ਕਰ ਲਿਖਿਆ ਗਿਆ, ਲੋਕ ਮੈਨੂੰ ਧਰਮ ਦੀ ਪਰਿਭਾਸ਼ਾ ਦੱਸਦੇ ਹਨ... ਪਰ ਸ਼ੁਰੂਆਤ ਗਾਲ੍ਹਾਂ ਕੱਢਣ ਤੋਂ ਕਰਦੇ ਹਨ।

ਹਿਮਾਸ਼ੀ ਵੱਲੋਂ ਕੀਤਾ ਗਿਆ ਇਹ ਟਵੀਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹਿਮਾਂਸ਼ੀ ਵੱਲੋਂ ਕੀਤੇ ਗਏ ਇਸ ਟਵੀਟ ਉੱਪਰ ਪ੍ਰਸ਼ੰਸ਼ਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਅੱਜ ਕੱਲ੍ਹ ਪੜ੍ਹੇ-ਲਿਖਿਆ ਨੂੰ ਅਨਪੜ੍ਹ ਲੋਕ ਗਿਣ ਰਹੇ ਆ... ਇਹ ਸਭ ਤਾਂ ਹੋਣਾ ਹੀ ਹੈ।

ਟਵੀਟ ਰਾਹੀਂ ਹਿਮਾਂਸ਼ੀ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਆਸਿਮ ਰਿਆਜ਼ ਨਾਲ ਉਸਦੇ ਰਿਸ਼ਤੇ ਨੂੰ ਲੈ ਫਾਲਤੂ ਗੱਲਾਂ ਕਰਦੇ ਹਨ।

ਦੱਸ ਦੇਈਏ ਕਿ ਹਿਮਾਂਸ਼ੀ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੀ ਖੂਬਸੂਰਤੀ ਨੂੰ ਲੈ ਅਕਸਰ ਚਰਚਾ ਵਿੱਚ ਰਹਿੰਦੀ ਹੈ।

ਹਿਮਾਂਸ਼ੀ ਅਤੇ ਆਸਿਮ ਰਿਆਜ਼ ਦੀ ਪਹਿਲੀ ਮੁਲਾਕਾਤ ਬਿੱਗ ਬੌਸ 13 ਦੇ ਘਰ ਵਿੱਚ ਹੋਈ ਸੀ।