ਨਵੇਂ GST 2.0 ਦੇ ਲਾਗੂ ਹੋਣ ਤੋਂ ਬਾਅਦ ਭਾਰਤ ਵਿੱਚ ਕਾਰਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ।

Published by: ਏਬੀਪੀ ਸਾਂਝਾ

ਖਪਤਕਾਰਾਂ ਨੂੰ ਇਸਦਾ ਸਿੱਧਾ ਫਾਇਦਾ ਹੋਇਆ ਹੈ। ਹੁਣ ਪਹਿਲਾਂ ਜਿੰਨੀ ਕੀਮਤਾਂ ਛੋਟੀਆਂ ਗੱਡੀਆਂ ਦੀ ਹੁੰਦੀ ਹੈ, ਹੁਣ ਇੰਨੀ ਕੀਮਤ ਵਿੱਚ ਵੱਡੀਆਂ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ।

ਆਓ ਤੁਹਾਨੂੰ ਦੱਸਦੇ ਹਾਂ ਕਿ ਆਹ ਕਾਰਾਂ ਸਸਤੀਆਂ ਹੋਣਗੀਆਂ



Kia ਦੀ ਨਵੀਂ ਕੰਪੈਕਟ SUV, SUV Kia Syros, ਇਸ ਲਿਸਟ ਵਿੱਚ ਸਭ ਤੋਂ ਉੱਤੇ ਹੈ। Turbo-Petrol HTX Plus (O) ਵੇਰੀਐਂਟ ਦੀ ਕੀਮਤ ਵਿੱਚ ₹1.50 ਲੱਖ ਤੱਕ ਦੀ ਕਟੌਤੀ ਕੀਤੀ ਗਈ ਹੈ।



ਇਸਦਾ ਸਟਾਈਲਿਸ਼ ਡਿਜ਼ਾਈਨ, ਦਮਦਾਰ ਇੰਜਣ, ਅਤੇ ਫੀਚਰ-ਲੋਡਡ ਇੰਟੀਰੀਅਰ ਗਾਹਕਾਂ ਨੂੰ ਖੂਬ ਪਸੰਦ ਆ ਰਿਹਾ ਹੈ।



ਮਹਿੰਦਰਾ 3XO ਹੁਣ ਹੋਰ ਵੀ ਕਿਫਾਇਤੀ ਹੋ ਗਈ ਹੈ। AX7L ਪੈਟਰੋਲ ਵੇਰੀਐਂਟ ਦੀ ਕੀਮਤ ₹1.40 ਲੱਖ ਤੱਕ ਦੀ ਕਟੌਤੀ ਕੀਤੀ ਗਈ ਹੈ।



ਕੀਆ ਸੋਨੇਟ ਦਾ ਐਕਸ-ਲਾਈਨ ਡੀਸੀਟੀ (ਪੈਟਰੋਲ) ਵੇਰੀਐਂਟ ₹1.35 ਲੱਖ ਤੱਕ ਦੀ ਬੱਚਤ ਦੀ ਪੇਸ਼ਕਸ਼ ਕਰ ਰਿਹਾ ਹੈ।



ਮਾਰੂਤੀ ਸੁਜ਼ੂਕੀ ਦੀ ਮਾਈਕ੍ਰੋ SUV, S-Presso, ਹੁਣ ਵਧੇਰੇ ਬਜਟ-ਅਨੁਕੂਲ ਹੋ ਗਈ ਹੈ। LXI (O) CNG ਵੇਰੀਐਂਟ ਦੀ ਕੀਮਤ ਵਿੱਚ ₹1.30 ਲੱਖ ਤੱਕ ਦੀ ਕਟੌਤੀ ਕੀਤੀ ਗਈ ਹੈ।



ਇਹ ਕਾਰ ਖਾਸ ਤੌਰ 'ਤੇ ਪਹਿਲੀ ਵਾਰ ਖਰੀਦਦਾਰਾਂ ਜਾਂ ਕਿਫਾਇਤੀ ਸ਼ਹਿਰ ਦੀ ਕਾਰ ਦੀ ਭਾਲ ਕਰਨ ਵਾਲਿਆਂ ਲਈ ਢੁਕਵੀਂ ਹੈ।



Hyundai Venue 1.34 ਲੱਖ ਤੱਕ ਸਸਤੀਆਂ ਹੋਈਆਂ