ਮਾਰੂਤੀ ਸਜ਼ੂਕੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਕਾਰਾਂ ਵੇਚਦੀ ਹੈ ਜਦੋਂ ਕਿ ਪੁਰਾਣੀਆਂ ਕਾਰਾਂ ਵਿੱਚ ਵੀ ਇਹ ਮੋਹਰੀ ਹੈ।

Published by: ਗੁਰਵਿੰਦਰ ਸਿੰਘ

ਇਸ ਨੂੰ ਲੈ ਕੇ Cars24 ਨੇ ਹਾਲ ਹੀ ਵਿੱਚ ਇੱਕ ਰਿਪੋਰਟ ਜਨਤਕ ਕੀਤੀ ਹੈ।

ਰਿਪੋਰਟ ਮੁਤਾਬਕ, ਪੁਰਾਣੀਆਂ ਕਾਰਾਂ ਵਿੱਚ ਲੋਕਾਂ ਦੀ ਪਹਿਲੀ ਪਸੰਦ ਮਾਰੂਤੀ ਸਵਿਫਟ ਹੈ ਇਹ ਹਰ ਕਿਤੇ ਪਸੰਦ ਕੀਤੀ ਜਾਂਦੀ ਹੈ।



ਦੇਸ਼ ਵਿੱਚ ਪੁਰਾਣੀਆਂ ਕਾਰਾਂ ਦੀ ਸਭ ਤੋਂ ਜ਼ਿਆਦਾ ਮੰਗ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਹੈ।

ਪੁਰਾਣੀਆਂ ਕਾਰਾਂ ਦੇ ਬਾਜ਼ਾਰ ਵਿੱਚ 16.4 ਫੀਸਦੀ ਹਿੱਸੇਦਾਰੀ ਮਹਾਰਾਸ਼ਟਰ, 13.8 ਫੀਸਦੀ ਦਿੱਲੀ ਤੇ 11.7 ਫੀਸਦੀ ਹਿੱਸੇਦਾਰੀ ਉੱਤਰ ਪ੍ਰਦੇਸ਼ ਵਿੱਚ ਹੈ।

ਪੁਰਾਣੀਆਂ ਕਾਰਾਂ ਵਿੱਚ ਹੁੰਡਈ ਸੈਂਟਰੋ, ਟਾਟਾ ਟਿਆਗੋ, ਮਾਰੂਤੀ ਵੈਗਨਆਰ ਨੂੰ ਵੀ ਲੋਕ ਕਾਫੀ ਪਸੰਦ ਕਰਦੇ ਹਨ।



2030 ਤੱਕ ਪੁਰਾਣੀਆਂ ਕਾਰਾਂ ਵਿਕਣ ਦੀ ਹਿਣਤੀ 1.08 ਕਰੋੜ ਤੱਕ ਪਹੁੰਚ ਜਾਵੇਗੀ

2023 ਵਿੱਚ ਦੇਸ਼ ਅੰਦਰ 46 ਲੱਖ ਪੁਰਾਣੀਆਂ ਕਾਰਾਂ ਦੀ ਡੀਲ ਹੋਈ ਸੀ। ਇਹ ਮਾਰਕਿਟ 13 ਫੀਸਦੀ ਨਾਲ ਗ੍ਰੋਥ ਕਰ ਰਹੀ ਹੈ।