ਇੱਕ ਸਮਾਂ ਸੀ ਜਦੋਂ ਭਾਰਤ ਵਿੱਚ Mitsubishi Pajero ਨੂੰ ਵੱਡੀ ਗਿਣਤੀ ਵਿੱਚ ਲੋਕ ਪਸੰਦ ਕਰਦੇ ਸਨ, ਪਰ ਹੁਣ ਇਸਨੂੰ ਬੰਦ ਕਰ ਦਿੱਤਾ ਗਿਆ।

Published by: ਗੁਰਵਿੰਦਰ ਸਿੰਘ

ਚੰਗੀ ਗੱਲ ਇਹ ਹੈ ਕਿ ਪਜੇਰੋ ਆਉਣ ਵਾਲੇ ਸਮੇਂ ਵਿੱਚ ਭਾਰਤੀ ਬਾਜ਼ਾਰ ਵਿੱਚ ਵਾਪਸੀ ਕਰਨ ਜਾ ਰਹੀ ਹੈ।

ਕੰਪਨੀ ਹੁਣ ਅਗਲੀ ਪੀੜ੍ਹੀ ਦੀ ਪਜੇਰੋ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਭਾਰਤ ਵਿੱਚ ਟੋਇਟਾ ਫਾਰਚੂਨਰ ਨਾਲ ਮੁਕਾਬਲਾ ਕਰੇਗੀ।

Published by: ਗੁਰਵਿੰਦਰ ਸਿੰਘ

ਪਿਛਲੇ ਮਾਡਲਾਂ ਵਾਂਗ ਮਿਤਸੁਬੀਸ਼ੀ ਪਜੇਰੋ ਵਿੱਚ ਬਾਕਸੀ ਡਿਜ਼ਾਈਨ ਬਰਕਰਾਰ ਰੱਖਿਆ ਜਾਵੇਗਾ।

ਹਾਲ ਹੀ ਵਿੱਚ ਕਾਰ ਦੀਆਂ ਜਾਸੂਸੀ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਇੱਕ ਲੰਮਾ ਦਿੱਖ ਤੇ ਸਿੱਧਾ ਫਰੰਟ ਐਂਡ ਦਿਖਾਉਂਦੀਆਂ ਹਨ।

ਨਵੀਂ ਪਜੇਰੋ ਵਿੱਚ ਤੁਹਾਨੂੰ ਨਵੇਂ ਅਲੌਏ ਵ੍ਹੀਲ ਮਿਲਣ ਜਾ ਰਹੇ ਹਨ, ਜੋ ਕਿ 19 ਅਤੇ 20 ਇੰਚ ਵਿਕਲਪਾਂ ਵਿੱਚ ਹੋਣਗੇ।

ਇਸਦਾ ਪਿਛਲਾ ਹਿੱਸਾ ਨਿਸਾਨ ਪੈਟਰੋਲ ਵਰਗਾ ਹੋਣ ਜਾ ਰਿਹਾ ਹੈ। ਪਜੇਰੋ ਵਿੱਚ ਕਨੈਕਟਡ LED ਟੇਲ ਲਾਈਟਾਂ ਤੇ ਇੱਕ ਵੱਡੀ ਸਕਿੱਡ ਪਲੇਟ ਮਿਲਣ ਜਾ ਰਹੀ ਹੈ।



ਮਿਤਸੁਬੀਸ਼ੀ ਪਜੇਰੋ ਵਿੱਚ 2.4-ਲੀਟਰ ਟਰਬੋ ਡੀਜ਼ਲ ਇੰਜਣ ਦਿੱਤੇ ਜਾਣ ਦੀ ਉਮੀਦ ਹੈ, ਜੋ 201 bhp ਦੀ ਪਾਵਰ ਜਨਰੇਟ ਕਰਦਾ ਹੈ।

ਇਹ SUV ਇੱਕ ਪਲੱਗ-ਇਨ ਹਾਈਬ੍ਰਿਡ ਪਾਵਰਟ੍ਰੇਨ ਦੇ ਨਾਲ ਆ ਸਕਦੀ ਹੈ, ਜੋ 302 bhp ਤੱਕ ਪਾਵਰ ਜਨਰੇਟ ਕਰ ਸਕਦੀ ਹੈ।