Royal Enfield ਦੀ ਪੂਰੇ ਮੁਲਕ ਵਿੱਚ ਭਾਰੀ ਮੰਗ ਹੈ, ਇਹ 350cc ਵਿੱਚ ਸਭ ਤੋਂ ਵੱਧ ਵਿਕਣ ਵਾਲੀ ਹੈ। royal enfield ਬੁਲੇਟ 350 ਵੀ ਮਸ਼ਹੂਰ ਮੋਟਰਸਾਇਕਲ ਹੈ, ਇਸ ਦੇ 6 ਮਾਡਲ ਮਾਰਕਿਟ ਵਿੱਚ ਹਨ Bullet ਦਾ ਸਭ ਤੋਂ ਸਸਤਾ ਮਾਡਲ ਮਿਲਟਰੀ ਬਲੈਕ ਤੇ ਮਿਲਟਰੀ ਰੈੱਡ ਹੈ। ਇਸ ਦੀ ਸ਼ੁਰੂਆਤੀ ਕੀਮਤ 1,73,562 ਰੁਪਏ ਹੈ ਇਸ ਦਾ ਨਵਾਂ ਮਾਡਲ Batallion Black ਕੁਝ ਹੀ ਮਹੀਨੇ ਪਹਿਲਾਂ ਮਾਰਕਿਟ ਵਿੱਚ ਆਇਆ ਹੈ। ਇਸ ਦੇ ਸਟੈਂਡਰਡ ਬਲੈਕ ਤੇ ਸਟੈਂਡਰਡ ਮੈਰੂਨ ਰੰਗ ਵੀ ਮਾਰਕਿਟ ਵਿੱਚ ਹਨ। ਉਨ੍ਹਾਂ ਦੀ ਕੀਮਤ 1,97,436 ਰੁਪਏ ਹੈ ਬੁਲੇਟ 350 ਦੇ ਬਲੈਕ ਗੋਲਡ ਵੈਰੀਐਂਟ ਦੀ ਕੀਮਤ ਸਭ ਤੋਂ ਜ਼ਿਆਦਾ ਹੈ ਇਸਦੀ ਕੀਮਤ 2.15.801 ਰੁਪਏ ਹੈ। ਇਸ ਵਿੱਚ ਸਿੰਗਲ ਸਿਲੰਡਰ, 4 ਸਟ੍ਰੋਕ, ਏਅਰ ਆਇਲ ਕੂਲਡ ਇੰਜਣ ਮਿਲਦਾ ਹੈ ਕੰਪਨੀ ਇਸ ਮੋਟਰਸਾਇਕਲ ਦੀ 35kmpl ਦਾ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ। ਇਸ ਵਿੱਚ 13 ਲੀਟਰ ਦਾ ਤੇਲ ਟੈਂਕ ਹੈ ਜਿਸ ਨੂੰ ਭਰਾਉਣ ਨਾਲ ਇਹ 450 ਕਿਲੋਮੀਟਰ ਤੱਕ ਜਾ ਸਕਦੀ ਹੈ।