ਅਵਨੀਤ ਕੌਰ ਨਵਾਜ਼ੂਦੀਨ ਸਿੱਦੀਕੀ ਦੀ ਆਨਸਕ੍ਰੀਨ ਗਰਲਫਰੈਂਡ ਬਣਨ ਜਾ ਰਹੀ ਹੈ। ਅਵਨੀਤ ਕੌਰ ਨੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਲੁੱਕ 'ਚ ਬਦਲਾਅ ਕੀਤਾ ਹੈ। ਅਵਨੀਤ ਨੇ ਆਪਣੇ ਨਵੇਂ ਲੁੱਕ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਅਵਨੀਤ ਥੋੜੀ ਬਦਲੀ -ਬਦਲੀ ਨਜ਼ਰ ਆ ਰਹੀ ਹੈ। ਦਰਅਸਲ, ਅਵਨੀਤ ਨੇ ਨਵਾਂ ਹੇਅਰਕੱਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਨਵੇਂ ਹੇਅਰਕੱਟ ਨਾਲ ਵੀ ਅਵਨੀਤ ਕਾਫੀ ਹੌਟ ਲੱਗ ਰਹੀ ਹੈ। ਅਵਨੀਤ ਨੇ ਆਪਣੇ ਵਾਲ ਥੋੜੇ ਛੋਟੇ ਤੇ ਸਟ੍ਰੇਟ ਕਰਵਾ ਲਏ ਹਨ। ਅਵਨੀਤ ਨੀਲੇ ਰੰਗ ਦੀ ਸ਼ਾਰਟ ਡਰੈੱਸ 'ਚ ਕਾਫੀ ਹੌਟ ਅਤੇ ਸੈਕਸੀ ਲੱਗ ਰਹੀ ਹੈ। ਅਵਨੀਤ ਕੰਗਨਾ ਰਣੌਤ ਤੇ ਨਵਾਜ਼ੂਦੀਨ ਸਿੱਦੀਕੀ ਦੇ ਨਾਲ 'ਟੀਕੂ ਵੈੱਡਸ ਸ਼ੇਰੂ' 'ਚ ਨਜ਼ਰ ਆਉਣ ਵਾਲੀ ਹੈ।