India vs Australia, 3rd ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਸ਼ੁਰੂਆਤੀ 2 ਮੈਚ ਟੀਮ ਇੰਡੀਆ ਨੇ ਜਿੱਤ ਕੇ ਅਜੇਤੂ ਬੜ੍ਹਤ ਬਣਾ ਲਈ ਹੈ।



ਹੁਣ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਦੇ 27 ਸਤੰਬਰ ਨੂੰ ਰਾਜਕੋਟ 'ਚ ਹੋਣ ਵਾਲੇ ਤੀਜੇ ਵਨਡੇ ਮੈਚ 'ਚ ਖੇਡਣ 'ਤੇ ਸ਼ੱਕ ਹੈ। ਅਕਸ਼ਰ ਏਸ਼ੀਆ ਕੱਪ 2023 'ਚ ਬੰਗਲਾਦੇਸ਼ ਖਿਲਾਫ ਮੈਚ 'ਚ ਜ਼ਖਮੀ ਹੋ ਗਏ ਸਨ।



ਇਸ ਤੋਂ ਬਾਅਦ ਉਹ ਆਸਟ੍ਰੇਲੀਆ ਖਿਲਾਫ ਸੀਰੀਜ਼ ਦੇ ਪਹਿਲੇ 2 ਵਨਡੇ ਮੈਚਾਂ 'ਚ ਨਹੀਂ ਖੇਡ ਸਕੇ। ਇਸ ਦੇ ਨਾਲ ਹੀ ਤੀਜੇ ਮੈਚ ਲਈ ਉਨ੍ਹਾਂ ਦੇ ਫਿੱਟ ਹੋਣ ਦੀ ਉਮੀਦ ਬਹੁਤ ਘੱਟ ਹੈ।



ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਖਿਲਾਫ ਵਨਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਵਨਡੇ ਵਿਸ਼ਵ ਕੱਪ 'ਚ ਹਿੱਸਾ ਲੈਣਾ ਹੈ। ਇਸ ਲਈ ਐਲਾਨੀ ਗਈ 15 ਮੈਂਬਰੀ ਟੀਮ ਵਿੱਚ ਅਕਸ਼ਰ ਪਟੇਲ ਦਾ ਨਾਂ ਵੀ ਸ਼ਾਮਲ ਹੈ।



ਅਜਿਹੇ 'ਚ ਜੇਕਰ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਤਾਂ ਇਹ ਭਾਰਤੀ ਟੀਮ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।



ਏਸ਼ੀਆ ਕੱਪ ਦੇ ਫਾਈਨਲ 'ਚ ਅਕਸ਼ਰ ਦੇ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਗਿਆ।



ਅਕਸ਼ਰ ਪਟੇਲ ਇਸ ਸਮੇਂ ਆਪਣੀ ਸੱਟ ਤੋਂ ਉਭਰਨ ਲਈ ਨੈਸ਼ਨਲ ਕ੍ਰਿਕਟ ਅਕੈਡਮੀ (NCA) ਵਿੱਚ ਹਨ। ਜਿਸ 'ਚ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਉਹ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਹਨ।



ਜੇਕਰ ਅਕਸ਼ਰ ਵਿਸ਼ਵ ਕੱਪ ਟੀਮ ਤੋਂ ਬਾਹਰ ਹੁੰਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੀ ਲਗਭਗ 21 ਮਹੀਨਿਆਂ ਬਾਅਦ ਵਨਡੇ ਟੀਮ 'ਚ ਵਾਪਸੀ ਹੋਈ ਹੈ।



ਆਗਾਮੀ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਸਾਰੀਆਂ ਟੀਮਾਂ ਕੋਲ 28 ਸਤੰਬਰ ਤੱਕ ਆਪਣੀ ਅਧਿਕਾਰਤ 15 ਮੈਂਬਰੀ ਟੀਮ ਵਿੱਚ ਬਦਲਾਅ ਕਰਨ ਦਾ ਮੌਕਾ ਹੈ।



ਭਾਰਤੀ ਟੀਮ ਨੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਦੇ ਮੈਦਾਨ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡਣਾ ਹੈ।