ਅਯੁੱਧਿਆ (Ayodhya) 'ਚ ਨਿਰਮਾਣ ਅਧੀਨ ਰਾਮ ਮੰਦਰ (Ram Mandir) ਦੇ ਪਾਵਨ ਅਸਥਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸ਼ੁੱਕਰਵਾਰ ਨੂੰ ਰਾਮ ਮੰਦਰ ਦੇ ਪਾਵਨ ਅਸਥਾਨ ਦੀ ਪਹਿਲੀ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਈ।

ਇਸ ਤਸਵੀਰ ਨੂੰ ਰਾਮ ਭਗਤਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਚੰਪਤ ਰਾਏ ਨੇ ਲਿਖਿਆ, ਜੈ ਸ਼੍ਰੀ ਰਾਮ। 'ਗਰਭਗ੍ਰਹਿ' ਦੀ ਤਸਵੀਰ, ਜਿੱਥੇ ਭਗਵਾਨ ਸ਼੍ਰੀ ਰਾਮਲਲਾ ਵਿਰਾਜਮਾਨ ਹੋਣਗੇ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਰਾਮ ਮੰਦਰ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਹਾਵੀ ਹੋਈ ਸੀ। ਕਈ ਵੱਡੇ ਨੇਤਾਵਾਂ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਿਆ ਨੇ ਲਿਖਿਆ, ਤੀਰ ਕਮਾਨ 'ਤੇ ਲੱਗਾ ਹੈ, ਸੂਰਜ ਨੂੰ ਸਲਾਮ, ਦੁਨੀਆ 'ਚ ਜਾਨ ਤੋਂ ਵੀ ਪਿਆਰਾ, ਪਵਿੱਤਰ ਅਯੁੱਧਿਆ ਧਾਮ।

ਡਿਪਟੀ ਸੀਐਮ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ, ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਨਿਰਮਾਣ ਵਾਲੀ ਥਾਂ 'ਤੇ ਖਿੱਚੀ ਗਈ ਇੱਕ ਸ਼ਾਨਦਾਰ ਅਤੇ ਅਲੌਕਿਕ ਤਸਵੀਰ।

ਉਥੇ ਹੀ ਚੰਪਤ ਰਾਏ ਨੇ ਨਿਰਮਾਣ ਅਧੀਨ ਰਾਮ ਮੰਦਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਵੀਰਵਾਰ ਨੂੰ ਲਿਖਿਆ, ਸੀਤਾ ਲਖਨ ਸਮਿਤ ਪ੍ਰਭੁ, ਸੋਹਤ ਤੁਲਸੀਦਾਸ। ਹਰਸ਼ਤ ਸੁਰ ਬਰਸਾਤ ਸੁਮਨ, ਸਗੁਨ ਸੁਮੰਗਲ ਬਾਸ।

ਦੱਸ ਦਈਏ ਕਿ ਪੀਐਮ ਨਰਿੰਦਰ ਮੋਦੀ ਵੱਲੋਂ ਜਨਵਰੀ 2024 ਦੇ ਤੀਜੇ ਹਫ਼ਤੇ 'ਚ ਰਾਮ ਲੱਲਾ ਦੀ ਮੂਰਤੀ ਪਾਵਨ ਅਸਥਾਨ 'ਚ ਸਥਾਪਿਤ ਕੀਤੇ ਜਾਣ ਦੀ ਸੰਭਾਵਨਾ ਹੈ।