Companies in Loss : ਕਰਜ਼ੇ 'ਚ ਡੁੱਬੀ ਟੈਲੀਕੋ ਵੋਡਾਫੋਨ ਆਈਡੀਆ ਸਤੰਬਰ ਤਿਮਾਹੀ 'ਚ 7,562.8 ਕਰੋੜ ਰੁਪਏ ਦੇ ਘਾਟੇ ਦੀ ਰਿਪੋਰਟ ਕਰਨ ਤੋਂ ਬਾਅਦ ਦੂਜੀ ਤਿਮਾਹੀ 'ਚ ਭਾਰਤ ਦੀ ਸਭ ਤੋਂ ਵੱਡੀ ਘਾਟੇ ਵਾਲੀ ਕੰਪਨੀ ਬਣ ਗਈ ਹੈ।

ਸਿਰਫ ਵੋਡਾਫੋਨ ਹੀ ਨਹੀਂ, ਹੋਰ ਕੰਪਨੀਆਂ ਵੀ ਘਾਟੇ 'ਚ ਚੱਲ ਰਹੀਆਂ ਹਨ। HPCL ਸਪਾਈਸਜੈੱਟ ਅਤੇ ਪੇਟੀਐਮ ਵੀ ਸਭ ਤੋਂ ਖ਼ਰਾਬ ਬੌਟਮਲਾਈਨ ਵਾਲੀਆਂ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਹਨ।

ਹੁਣ ਤੱਕ 4,000 ਤੋਂ ਵੱਧ ਸੂਚੀਬੱਧ ਕੰਪਨੀਆਂ ਨੇ ਆਪਣੀਆਂ ਰਿਪੋਰਟਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ 1,100 ਤੋਂ ਵੱਧ ਕੰਪਨੀਆਂ ਘਾਟੇ ਵਿੱਚ ਹਨ। ਵੋਡਾਫੋਨ ਆਈਡੀਆ ਦੀ ਵਿੱਤੀ ਪਰੇਸ਼ਾਨੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਦੇ ਸ਼ੇਅਰ 52 ਹਫਤਿਆਂ ਦੇ ਉੱਚ ਪੱਧਰ ਤੋਂ 50 ਫੀਸਦੀ ਤੋਂ ਵੱਧ ਡਿੱਗ ਗਏ ਹਨ।

ਬੁਰੇ ਹਾਲਤਾਂ 'ਚ HPCL : ਤੇਲ ਵੰਡਣ ਵਾਲੀ ਕੰਪਨੀ HPCL ਤਿਮਾਹੀ ਦੌਰਾਨ 2,172 ਕਰੋੜ ਰੁਪਏ ਦੇ ਘਾਟੇ ਨਾਲ ਦੂਜੀ ਸਭ ਤੋਂ ਵੱਡੀ ਘਾਟੇ ਵਾਲੀ ਕੰਪਨੀ ਬਣ ਕੇ ਉਭਰੀ ਹੈ। ਇਸ ਦੌਰਾਨ ਕੰਪਨੀ ਦਾ ਸਟਾਕ 52 ਹਫਤਿਆਂ ਦੇ ਉੱਚ ਪੱਧਰ ਤੋਂ 36 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ ਹੈ।

ਦੋ ਏਅਰਲਾਈਨਾਂ ਵੀ ਸ਼ਾਮਲ : ਇੰਟਰਗਲੋਬ ਐਵੀਏਸ਼ਨ ਅਤੇ ਸਪਾਈਸਜੈੱਟ ਨੇ 1,585.49 ਕਰੋੜ ਰੁਪਏ ਅਤੇ 837.88 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਹੈ।

ਇਨ੍ਹਾਂ ਦੋ ਏਅਰਲਾਈਨ ਕੰਪਨੀਆਂ ਤੋਂ ਬਾਅਦ PSU ਕੰਪਨੀ ਮੈਂਗਲੋਰ ਰਿਫਾਇਨਰੀ ਐਂਡ ਪੈਟਰੋ ਕੈਮੀਕਲਸ ਨੂੰ ਦੂਜੀ ਤਿਮਾਹੀ 'ਚ 1,789.14 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਹ ਕੰਪਨੀ ONGC ਦੀ ਸਹਾਇਕ ਕੰਪਨੀ ਹੈ।

ਸਰਕਾਰ ਵੱਲੋਂ ਲਗਾਏ ਗਏ ਅਚਨਚੇਤ ਟੈਕਸ ਕਾਰਨ ਕੰਪਨੀ ਨੂੰ ਇਹ ਨੁਕਸਾਨ ਝੱਲਣਾ ਪਿਆ ਹੈ। ਕੰਪਨੀ ਦਾ ਸਟਾਕ ਜੂਨ 2022 'ਚ 127.60 ਰੁਪਏ ਦੇ 1 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਉਦੋਂ ਤੋਂ ਸਟਾਕ ਕਰੀਬ 59 ਫੀਸਦੀ ਡਿੱਗ ਚੁੱਕਾ ਹੈ।