ਅਦਾਕਾਰਾ ਤਮੰਨਾ ਭਾਟੀਆ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਹੈ। ਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਤੋਂ ਉਸ ਦਾ ਗਲੈਮਰਸ ਅਵਤਾਰ ਛਾਇਆ ਹੋਇਆ ਹੈ। ਤਮੰਨਾ ਭਾਟੀਆ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ 'ਚ ਤਮੰਨਾ ਮਲਟੀਕਲਰ ਪਲਾਜ਼ੋ ਪੈਂਟ ਅਤੇ ਸਿਲਵਰ ਬੈਕਲੇਸ ਕ੍ਰੌਪ ਟਾਪ ਪਹਿਨੇ ਨਜ਼ਰ ਆ ਰਹੀ ਹੈ। ਤਮੰਨਾ ਦੀ ਇਸ ਡਰੈੱਸ ਦੇ ਡਿਜ਼ਾਈਨ ਤੋਂ ਲੈ ਕੇ ਕਲਰ ਤੱਕ ਸਭ ਕੁਝ ਸ਼ਾਨਦਾਰ ਹੈ। ਤਮੰਨਾ ਦੇ ਇਸ ਅੰਦਾਜ਼ ਨੂੰ ਦੇਖ ਕੇ ਫ਼ੈਨਜ ਦੇ ਦਿਲਾਂ 'ਚ ਵੀ ਅੱਗ ਬਲ ਰਹੀ ਹੋਵੇਗੀ। ਫ਼ੈਨਜ ਉਸ ਦੀ ਤਸਵੀਰ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਤਮੰਨਾ ਦਾ ਕਾਤਲਾਨਾ ਅੰਦਾਜ਼ ਦੇਖਿਆ ਗਿਆ ਹੋਵੇ। ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਤਮੰਨਾ ਨੇ ਆਪਣੀ ਨਵੀਂ ਫਿਲਮ ਬਬਲੀ ਬਾਊਂਸਰ ਦਾ ਐਲਾਨ ਕੀਤਾ ਹੈ।