ਵਿਸ਼ਵ ਕੱਪ 2023 ਤੋਂ ਪਹਿਲਾਂ BCCI ਦਾ ਵੱਡਾ ਫੈਸਲਾ

ਭਾਰਤੀ ਬੋਰਡ ਨੇ ਸਾਲ 2023 ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਵਨ ਡੇਅ ਵਿਸ਼ਵ ਕੱਪ ਲਈ ਹੁਣ ਤੱਕ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਵਿੱਚ 5 ਸਟੇਡੀਅਮਾਂ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ।



ਵਨ ਡੇਅ ਵਿਸ਼ਵ ਕੱਪ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਕਰਵਾਇਆ ਜਾਣਾ ਹੈ ਜੋ ਅਕਤੂਬਰ-ਨਵੰਬਰ ਦਰਮਿਆਨ ਖੇਡਿਆ ਜਾ ਸਕਦਾ ਹੈ।



ਇਸ ਤੋਂ ਪਹਿਲਾਂ ਹੁਣ BCCI ਨੇ ਦੇਸ਼ ਦੇ 5 ਇਤਿਹਾਸਕ ਕ੍ਰਿਕਟ ਸਟੇਡੀਅਮਾਂ ਨੂੰ ਸੁਧਾਰਨ ਦਾ ਫੈਸਲਾ ਕੀਤਾ ਹੈ।



ਇਨ੍ਹਾਂ ਸਟੇਡੀਅਮਾਂ ਦੇ ਸੁਧਾਰ 'ਤੇ ਕਰੀਬ 500 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਨ੍ਹਾਂ ਸਟੇਡੀਅਮਾਂ ਦੀਆਂ ਸਹੂਲਤਾਂ ਨੂੰ ਲੈ ਕੇ ਦਰਸ਼ਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਹੁਣ ਬੀ.ਸੀ.ਸੀ.ਆਈ. ਨੇ ਇਨ੍ਹਾਂ 'ਚ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ।



ਇਸ ਵਿੱਚ ਦਿੱਲੀ ਦਾ ਅਰੁਣ ਜੇਤਲੀ ਸਟੇਡੀਅਮ ਵੀ ਸ਼ਾਮਲ ਹੈ, ਜਿਸ ਦੇ ਸੁਧਾਰ ਲਈ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾਣਗੇ।



ਇਸ ਤੋਂ ਬਾਅਦ ਦੂਜੇ ਨੰਬਰ 'ਤੇ ਹੈਦਰਾਬਾਦ ਦਾ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਸ਼ਾਮਲ ਹੈ, ਜਿਸ ਦੇ ਸੁਧਾਰ ਲਈ ਬੀਸੀਸੀਆਈ ਵੱਲੋਂ 117.17 ਕਰੋੜ ਰੁਪਏ ਖਰਚ ਕੀਤੇ ਜਾਣਗੇ।



ਬੀਸੀਸੀਆਈ ਨੇ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਮੈਦਾਨ ਵਿੱਚ ਦਰਸ਼ਕਾਂ ਦੀਆਂ ਸਹੂਲਤਾਂ ਵਿੱਚ ਸੁਧਾਰ ਲਈ 127.47 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ।



ਬੀਸੀਸੀਆਈ ਵੱਲੋਂ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਅਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਸੁਧਾਰ ਲਈ 79.46 ਕਰੋੜ ਰੁਪਏ ਅਤੇ 78.82 ਕਰੋੜ ਰੁਪਏ ਖਰਚ ਕੀਤੇ ਜਾਣਗੇ।