ਫਲ ਅਤੇ ਸਬਜ਼ੀਆਂ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੀਆਂ ਹਨ ਜੋ ਸਾਡੇ ਸਰੀਰ ਲਈ ਲਾਭਦਾਇਕ ਹਨ।



ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੇ ਛਿਲਕੇ ਜਿਨ੍ਹਾਂ ਨੂੰ ਅਸੀਂ ਅਕਸਰ ਸੁੱਟ ਦਿੰਦੇ ਹਾਂ, ਉਹ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।



ਕਈ ਫਲ ਅਜਿਹੇ ਹਨ ਜਿਨ੍ਹਾਂ ਦੇ ਛਿਲਕੇ ਵੀ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਅਨਾਰ ਦਾ ਛਿਲਕਾ ਵੀ ਇਹਨਾਂ ਵਿੱਚੋਂ ਇੱਕ ਹੈ।



ਆਓ ਜਾਣਦੇ ਹਾਂ ਅਨਾਰ ਦੇ ਛਿਲਕੇ ਦੇ ਫਾਇਦਿਆਂ ਬਾਰੇ।



ਅਨਾਰ ਦੇ ਛਿਲਕੇ ਚਮੜੀ ਸੰਬੰਧੀ ਸਮੱਸਿਆਵਾਂ, ਪੇਟ ਸੰਬੰਧੀ ਬਿਮਾਰੀਆਂ, ਦੰਦਾਂ, ਇੱਥੋਂ ਤੱਕ ਕਿ ਕੈਂਸਰ ਨਾਲ ਲੜਨ 'ਚ ਮਦਦਗਾਰ ਹੁੰਦੇ ਹਨ।



ਅਨਾਰ ਦੇ ਛਿਲਕਿਆਂ ਨੂੰ ਪਾਊਡਰ ਦੇ ਤੌਰ 'ਤੇ ਖਾ ਸਕਦੇ ਹੋ ਜਾਂ ਕੱਚੇ ਖਾ ਸਕਦੇ ਹੋ।



ਇਨ੍ਹਾਂ ਦੇ ਸੇਵਨ ਨਾਲ ਗਲੇ 'ਚ ਖਰਾਸ਼, ਖੰਘ, ਕਮਰ ਦੀਆਂ ਸਮੱਸਿਆਵਾਂ, ਇੱਥੋਂ ਤੱਕ ਕਿ ਹੱਡੀਆਂ ਦੀ ਸਿਹਤ ਵੀ ਠੀਕ ਰਹਿੰਦੀ ਹੈ।



ਅਨਾਰ ਦੇ ਛਿਲਕਿਆਂ ਨੂੰ ਇਕ ਪੈਨ ਵਿਚ ਪਾਓ ਅਤੇ ਓਵਨ ਵਿਚ 350 ਡਿਗਰੀ 'ਤੇ 20 ਮਿੰਟਾਂ ਲਈ ਬੇਕ ਕਰੋ।



ਜਦੋਂ ਛਿਲਕੇ ਸੁੱਕ ਜਾਣ ਤਾਂ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਤੁਸੀਂ ਇਸ ਪਾਊਡਰ ਦਾ ਸੇਵਨ ਕਰ ਸਕਦੇ ਹੋ।



ਅਨਾਰ ਦਾ ਛਿਲਕਾ ਦੰਦਾਂ ਵਿੱਚ ਪਲੇਕ ਬਣਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਇਸ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦੇ ਇਲਾਜ 'ਚ ਮਦਦਗਾਰ ਹੁੰਦੇ ਹਨ।



ਅਨਾਰ ਦੇ ਛਿਲਕੇ ਚਮੜੀ ਸਬੰਧੀ ਸਾਰੀਆਂ ਸਮੱਸਿਆਵਾਂ ਦਾ ਇਲਾਜ ਹਨ। ਫਿਰ ਚਾਹੇ ਤੁਹਾਡੀ ਚਮੜੀ ਖੁਸ਼ਕ ਹੋਵੇ, ਤੇਲਯੁਕਤ ਜਾਂ ਮੁਲਾਇਮ, ਅਨਾਰ ਦਾ ਛਿਲਕਾ ਹਰ ਚਮੜੀ ਲਈ ਫਾਇਦੇਮੰਦ ਹੁੰਦਾ ਹੈ।