ਦੁੱਧ ਇੱਕ ਸੁਪਰ ਫੂਡ ਹੈ। ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਅਤੇ ਹੈਲਦੀ ਫੈਟ ਸਮੇਤ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ।



ਦੁੱਧ ਪੀਣ ਨਾਲ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।



ਦੁੱਧ ‘ਚ ਵਿਟਾਮਿਨ ਏ, ਕੇ ਅਤੇ ਬੀ12, ਥਿਆਮੀਨ ਅਤੇ ਨਿਕੋਟਿਨਿਕ ਐਸਿਡ, ਫਾਸਫੋਰਸ, ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਕਈ ਵਿਟਾਮਿਨਜ਼ ਅਤੇ ਮਿਨਰਲਜ਼ ਮੌਜੂਦ ਹੁੰਦੇ ਹਨ।



ਦੁੱਧ ਇੱਕ ਵਧੀਆ ਮੂਡ ਬੂਸਟਰ ਹੈ। ਇਸ 'ਚ ਵਿਟਾਮਿਨ ਡੀ ਹੁੰਦਾ ਹੈ, ਜੋ ਦਿਮਾਗ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ।



ਦੁੱਧ ਪੀਣ ਦਾ ਸਹੀ ਸਮਾਂ ਕੀ ਹੈ? ਕੀ ਰਾਤ ਨੂੰ ਦੁੱਧ ਪੀਣਾ ਸਹੀ ਹੈ ਜਾਂ ਸਵੇਰੇ ਖਾਲੀ ਪੇਟ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੈ?



ਜੇਕਰ ਤੁਸੀਂ ਸਵੇਰੇ ਦੁੱਧ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਕਈ ਫਾਇਦੇ ਹਨ।



ਸਵੇਰੇ ਦੁੱਧ ਪੀਣ ਨਾਲ ਪ੍ਰੋਟੀਨ ਅਤੇ ਊਰਜਾ ਵਧਾਉਣ 'ਚ ਮਦਦ ਮਿਲਦੀ ਹੈ।



ਜਿਨ੍ਹਾਂ ਬਜ਼ੁਰਗਾਂ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ, ਉਨ੍ਹਾਂ ਨੂੰ ਸਵੇਰੇ ਖਾਲੀ ਪੇਟ ਦੁੱਧ ਨਹੀਂ ਪੀਣਾ ਚਾਹੀਦਾ। ਕਿਉਂਕਿ ਇਸ ਨਾਲ ਪੇਟ ਦਰਦ, ਕਬਜ਼, ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।



ਜੇਕਰ ਤੁਸੀਂ ਦੁਪਹਿਰ ਨੂੰ ਦੁੱਧ ਪੀਂਦੇ ਹਾਂ ਤਾਂ ਇਹ ਪਿੱਤ ਅਤੇ ਕਫ ਨੂੰ ਦੂਰ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਫ ਅਤੇ ਪਿੱਤ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਦੁਪਹਿਰ ਦੇ ਸਮੇਂ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।



ਦੁੱਧ ਪੀਣ ਅਤੇ ਰਾਤ ਨੂੰ ਸੌਣ ਵਿਚ ਦੋ ਤੋਂ ਤਿੰਨ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਕਿਉਂਕਿ ਦੁੱਧ ਪੀਣ ਦੇ ਤੁਰੰਤ ਬਾਅਦ ਸੌਣ ਨਾਲ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।