ਵਾਲਾਂ ਵਿੱਚ ਤੇਲ ਦੀ ਚੰਗੀ ਮਸਾਜ ਵਾਲਾਂ ਦੇ follicles ਵਿੱਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ



ਵਾਲਾਂ ਦੇ ਵਿੱਚ ਤੇਲ ਲਗਾਉਣਾ ਨਾਲ ਵਾਲ ਸਿਹਤਮੰਦ ਹੁੰਦੇ ਨੇ ਤੇ ਤੇਜ਼ੀ ਨਾਲ ਵੱਧਦੇ ਹਨ।



ਤੇਲ ਦੀ ਨਿਯਮਤ ਵਰਤੋਂ ਵਾਲਾਂ ਦੇ ਰੇਸ਼ਿਆਂ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ।



ਤੇਲ ਜੋ ਕਿ ਵਾਲਾਂ ਦੇ ਵਿੱਚ ਰਸ ਜਾਂਦਾ ਹੈ ਅਤੇ ਅੰਦਰੂਨੀ ਪੋਸ਼ਨ ਪ੍ਰਦਾਨ ਕਰਦਾ ਹੈ।



ਤੇਲ ਦੀ ਨਿਯਮਤ ਵਰਤੋਂ ਵਾਲਾਂ ਨੂੰ ਸੰਭਾਲਣ ਯੋਗ ਬਣਾਉਣ ਵਿੱਚ ਮਦਦ ਕਰਦੀ ਹੈ।



ਨਿਯਮਤ ਤੇਲ ਲਗਾਉਣ ਨਾਲ ਵਾਲ ਚੰਗੇ ਅਤੇ ਸੁੰਦਰ ਹੋ ਜਾਂਦੇ ਹਨ। ਤੇਲ ਲਗਾਉਣ ਨਾਲ ਵਾਲ ਅਸਾਨੀ ਨਾਲ ਸੁਲਝ ਜਾਂਦੇ ਹਨ, ਜਿਸ ਕਰਕੇ ਕੰਘੀ ਜਾਂ ਬੁਰਸ਼ ਦੌਰਾਨ ਵਾਲਾ ਨਹੀਂ ਟੁੱਟਦੇ ਹਨ।



ਵਾਲਾਂ ਦੀ ਸਤਹ ਦੇ ਨੁਕਸਾਨ ਨਾਲ ਨਜਿੱਠਣ ਲਈ ਦੋ ਚੀਜ਼ਾਂ ਮਹੱਤਵਪੂਰਨ ਹਨ, ਪਹਿਲਾਂ ਇੱਕ ਚੰਗੇ ਤੇਲ ਦੀ ਮਾਲਿਸ਼ ਅਤੇ ਬਾਅਦ ਵਿੱਚ ਸਹੀ ਸ਼ੈਂਪੂ। ਐਵੋਕਾਡੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ, ਇਸ ਨੂੰ ਪੂਰੀ ਤਰ੍ਹਾਂ ਸਿਹਤਮੰਦ ਬਣਾਉਂਦਾ ਹੈ।



ਐਲੋਵੇਰਾ ਡੂੰਘੀ ਕੰਡੀਸ਼ਨਿੰਗ ਪ੍ਰਦਾਨ ਕਰਦਾ ਹੈ ਅਤੇ ਖੁਸ਼ਕੀ ਅਤੇ ਟੁੱਟਣ ਨੂੰ ਘਟਾਉਂਦਾ ਹੈ।



ਜੈਤੂਨ ਦਾ ਤੇਲ ਵਿਟਾਮਿਨ ਈ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਵਾਲਾਂ ਨੂੰ ਮਜ਼ਬੂਤ ਅਤੇ ਸੁੰਦਰ ਬਣਾਉਂਦਾ ਹੈ।



ਸ਼ੈਂਪੂ ਤੋਂ ਪਹਿਲਾਂ ਨਿਯਮਿਤ ਤੌਰ 'ਤੇ ਤੇਲ ਲਗਾਉਣ ਨਾਲ ਤੁਹਾਡੇ ਵਾਲ ਮਜ਼ਬੂਤ ਅਤੇ ਸਿਹਤਮੰਦ ਹੋਣਗੇ।