ਐਪਲ ਸਾਈਡਰ ਵਿਨੇਗਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸੇਬ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਸ਼ੂਗਰ ਅਤੇ ਪੇਟ ਨਾਲ ਜੁੜੀਆਂ ਬਿਮਾਰੀਆਂ ਵਿੱਚ ਬਹੁਤ ਫਾਇਦੇਮੰਦ ਹੈ। ਅਕਸਰ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਰਹਿੰਦੇ ਹਨ ਕਿ ਇਸ ਨੂੰ ਖਾਲੀ ਪੇਟ ਪੀਣਾ ਚਾਹੀਦਾ ਹੈ ਜਾਂ ਨਹੀਂ? ਓਨਲੀ ਮਾਈ ਹੈਲਥ' 'ਚ ਛਪੀ ਖਬਰ ਮੁਤਾਬਕ ਨਿਊਟ੍ਰੀਸ਼ਨਿਸਟ ਡਾਕਟਰ ਰੋਹਿਨੀ ਪਾਟਿਲ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਐਪਲ ਸਾਈਡਰ ਵਿਨੇਗਰ ਪੀਣ ਦਾ ਸਹੀ ਸਮਾਂ ਅਤੇ ਤਰੀਕਾ ਦੱਸਿਆ ਹੈ । ਨਿਊਟ੍ਰੀਸ਼ਨਿਸਟ ਡਾ: ਰੋਹਿਣੀ ਪਾਟਿਲ ਦੇ ਅਨੁਸਾਰ, ਐਪਲ ਸਾਈਡਰ ਵਿਨੇਗਰ ਪੀਣ ਦਾ ਸਭ ਤੋਂ ਵਧੀਆ ਸਮਾਂ ਖਾਲੀ ਪੇਟ ਹੈ। ਰੋਜ਼ਾਨਾ ਐਪਲ ਸਾਈਡਰ ਵਿਨੇਗਰ ਪੀਂਦੇ ਹੋ, ਤਾਂ ਪਹਿਲਾਂ ਇਸਨੂੰ ਖਾਲੀ ਪੇਟ ਪੀਓ ਅਤੇ ਫਿਰ ਆਪਣਾ ਸਿਹਤਮੰਦ ਨਾਸ਼ਤਾ ਕਰੋ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਸੀਂ ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਕਦੇ ਵੀ ਪੀ ਸਕਦੇ ਹੋ। ਕਿਉਂਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ। ਤੁਸੀਂ ਖਾਣ ਤੋਂ ਥੋੜ੍ਹਾ ਪਹਿਲਾਂ ਸੇਬ ਦੇ ਸਿਰਕੇ ਨੂੰ ਪਾਣੀ ਵਿੱਚ ਮਿਲਾ ਕੇ ਪੀ ਸਕਦੇ ਹੋ। ਇਹ ਭੁੱਖ ਘੱਟ ਕਰਦਾ ਹੈ ਅਤੇ ਚਰਬੀ ਨੂੰ ਬਰਨ ਕਰਨ ਵਿੱਚ ਵੀ ਮਦਦ ਕਰਦਾ ਹੈ। ਕੋਲੈਸਟ੍ਰਾਲ ਨੂੰ ਘੱਟ ਕਰਨ ਦੇ ਨਾਲ-ਨਾਲ ਇਹ ਭਾਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਵਾਲਾਂ ਅਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ। ਐਸਿਡ ਰੀਫਲਕਸ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।