ਕੀ ਤੁਸੀਂ ਕਦੇ ਦੁੱਧ, ਘਿਓ ਅਤੇ ਹਲਦੀ ਦਾ ਇਕੱਠੇ ਸੇਵਨ ਕੀਤਾ ਹੈ? ਅਕਸਰ ਬਜ਼ੁਰਗ ਸਰਦੀ ਦੀ ਸਮੱਸਿਆ ਹੋਣ ‘ਤੇ ਦੁੱਧ, ਘਿਓ ਅਤੇ ਹਲਦੀ ਲੈਣ ਦੀ ਸਲਾਹ ਦਿੰਦੇ ਹਨ। ਇਸ ਦਾ ਸਵਾਦ ਥੋੜ੍ਹਾ ਅਜੀਬ ਹੋ ਸਕਦਾ ਹੈ ਪਰ ਜਦੋਂ ਤੁਸੀਂ ਇਸ ਦਾ ਸੇਵਨ ਕਰਨਾ ਸ਼ੁਰੂ ਕਰੋਗੇ ਤਾਂ ਹੌਲੀ-ਹੌਲੀ ਤੁਹਾਨੂੰ ਇਸ ਦਾ ਸਵਾਦ ਪਸੰਦ ਆਉਣ ਲੱਗ ਜਾਵੇਗਾ। ਜੇ ਤੁਸੀਂ ਰਾਤ ਨੂੰ ਹਲਦੀ ਵਾਲੇ ਦੁੱਧ ‘ਚ ਘਿਓ ਮਿਲਾ ਕੇ ਪੀਂਦੇ ਹੋ ਤਾਂ ਕੀ ਹੁੰਦਾ ਹੈ? ਆਓ ਜਾਣਦੇ ਹਾਂ ਵਿਸਥਾਰ ‘ਚ ਗਰਮ ਦੁੱਧ ‘ਚ ਹਲਦੀ ਅਤੇ ਘਿਓ ਦਾ ਮਿਸ਼ਰਣ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ‘ਚ ਮਦਦ ਕਰਦਾ ਹੈ। ਇਸ ਦੁੱਧ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਹਾਨੀਕਾਰਕ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ। ਹਲਦੀ, ਘਿਓ ਅਤੇ ਦੁੱਧ ਤੁਹਾਡੀ ਸਕਿਨ ਨੂੰ ਨੈਚੂਰਲ ਤੌਰ ‘ਤੇ Moisturize ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਅਤੇ ਹਲਦੀ ਵਾਲਾ ਦੁੱਧ ਪੀਣ ਨਾਲ ਸਾਡੇ ਸਰੀਰ ਦੇ ਮੈਟਾਬੋਲਿਜ਼ਮ ‘ਚ ਸੁਧਾਰ ਆਉਂਦਾ ਹੈ। ਤਣਾਅ ਨਾਲ ਜੂਝ ਰਹੇ ਲੋਕਾਂ ਲਈ ਇਹ ਡਰਿੰਕ ਖਾਸ ਤੌਰ ‘ਤੇ ਫਾਇਦੇਮੰਦ ਮੰਨੀ ਜਾਂਦੀ ਹੈ।