ਗਰਮੀਆਂ ਤੇ ਨਾਲ ਹੀ ਸਰਦੀਆਂ 'ਚ ਸਭ ਤੋਂ ਵਧੇਰੇ ਪੀਤਾ ਜਾਣ ਵਾਲਾ ਗੰਨੇ ਦਾ ਰਸ ਆਪਣੇ-ਆਪ 'ਚ ਸਿਹਤ ਸਬੰਧੀ ਬਹੁਤ ਸਾਰੇ ਫ਼ਾਇਦੇ ਲੁਕਾਈ ਬੈਠਾ ਹੈ। ਜਾਣਦੇ ਹਾਂ ਗੰਨੇ ਦੇ ਰਸ ਵਿੱਚ ਕਿਹੜੇ ਗੁਣ ਹੁੰਦੇ ਹਨ ਤੇ ਸਿਹਤ ਲਈ ਕਿੱਦਾਂ ਫ਼ਾਇਦੇਮੰਦ ਹੈ।



ਗੰਨੇ ਦਾ ਰਸ ਕੈਲਸ਼ੀਅਮ, ਕਰੋਮੀਅਮ, ਕੋਬਾਲਟ, ਕਾਪਰ, ਮੈਗਨੀਸ਼ੀਅਮ, ਮੈਗਜ਼ੀਨ, ਫਾਸਫੋਰਸ ਪੋਟਾਸ਼ੀਅਮ ਤੇ ਜ਼ਿੰਕ ਭਰਪੂਰ ਹੁੰਦਾ ਹੈ।



ਗੰਨੇ ਦੇ ਰਸ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਜ਼ੀਨ ਇੱਕ ਐਲਕਾਈਨ ਦੇ ਰੂਪ 'ਚ ਕੰਮ ਕਰਦਾ ਹੈ, ਜਿਸ ਨਾਲ ਕੈਂਸਰ ਦੀ ਬਿਮਾਰੀ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।



ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੀ ਮਿਠਾਸ ਦਾ ਕਾਰਨ ਨੈਚੂਰਲ ਸ਼ੂਗਰ ਹੈ, ਜੋ ਗਲਾਈਸੈਮਿਕ ਇੰਡੈੱਕਸ ਦੇ ਨਾਲ ਹੀ ਬਲੱਡ 'ਚ ਗੁਲੂਕੋਸ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ।



ਗੰਨੇ ਦਾ ਰਸ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਕਿ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਗਰਮੀਆਂ 'ਚ ਔਰਤਾਂ ਨੂੰ ਹੋਣ ਵਾਲੇ ਯੂਰੀਨਰੀ ਟਰੈਕਟ ਇਨਫੈਕਸ਼ਨ ਅਤੇ ਜਲਨ ਵਰਗੀ ਸਮੱਸਿਆ ਨੂੰ ਗੰਨੇ ਦਾ ਰਸ ਪੀ ਕੇ ਦੂਰ ਕੀਤਾ ਜਾ ਸਕਦਾ ਹੈ।



ਸਿਹਤਮੰਦ ਸਕਿਨ ਲਈ ਅਲਫਾ ਹਾਈਡ੍ਰੋਕਸੀ ਐਸਿਡ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਹ ਕਿੱਲ-ਮੁਹਾਸਿਆਂ ਨੂੰ ਦੂਰ ਕਰਨ ਦੇ ਨਾਲ ਹੀ ਸਕਿਨ ਨੂੰ ਹਾਈਡ੍ਰੇਟ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਦਿਸਣ ਵਾਲਾ ਬੁਢਾਪਾ ਦੂਰ ਕੀਤਾ ਜਾ ਸਕਦਾ ਹੈ।



ਗੰਨੇ ਦੇ ਜੂਸ 'ਚ ਪੋਟਾਸ਼ੀਅਮ ਦੀ ਮਾਤਰਾ ਪਾਚਨ ਸ਼ਕਤੀ ਨੂੰ ਸਹੀ ਰੱਖਣ 'ਚ ਸਹਾਇਕ ਹੈ। ਪੇਟ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਉਸ ਨੂੰ ਕੈਂਸਰ, ਗੈੱਸ, ਬਦਹਜ਼ਮੀ, ਪੇਟ ਦੀ ਜਲਨ ਅਤੇ ਮਰੋੜ ਆਦਿ ਤੋਂ ਵੀ ਦੂਰ ਰੱਖਦਾ ਹੈ।



ਕੈਲਸ਼ੀਅਮ ਦੀ ਕਮੀ ਨਾਲ ਸਿਰਫ਼ ਹੱਡੀਆਂ ਹੀ ਕਮਜ਼ੋਰ ਨਹੀਂ ਹੁੰਦੀਆਂ, ਸਗੋਂ ਹੱਥਾਂ-ਪੈਰਾਂ ਦੇ ਨਹੁੰ ਵੀ ਛੇਤੀ ਟੁੱਟ ਜਾਂਦੇ ਹਨ। ਇਸ ਨਾਲ ਪੈਰਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲੱਗਦੀ ਹੈ। ਇਸ ਤੋਂ ਛੁਟਕਾਰੇ ਲਈ ਕੁੱਝ ਦਿਨ ਗੰਨੇ ਦਾ ਰਸ ਪੀਓ ਅਤੇ ਫ਼ਰਕ ਦੇਖੋ।