ਡ੍ਰਾਈ ਫਰੂਟਸ ਵਿੱਚ ਕਾਜੂ ਸਭ ਦਾ ਪਸੰਦੀਦਾ ਹੁੰਦਾ ਹੈ ਬੱਚੇ ਹੋਣ ਜਾਂ ਬਜ਼ੁਰਗ ਸਾਰਿਆਂ ਨੂੰ ਕਾਜੂ ਬਹੁਤ ਪਸੰਦ ਹੁੰਦਾ ਹੈ ਇਸ ਚੱਕਰ ਵਿੱਚ ਅਸੀਂ ਇਸ ਨੂੰ ਵੱਧ ਖਾ ਲੈਂਦੇ ਹਾਂ ਇਸ ਕਰਕੇ ਪੇਟ ਵਿੱਚ ਗਰਮੀ ਹੋ ਜਾਂਦੀ ਹੈ ਕਾਜੂ, ਪ੍ਰੋਟੀਨ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਸ ਨੂੰ ਲਿਮਿਟ ਵਿੱਚ ਖਾਣਾ ਚਾਹੀਦਾ ਹੈ ਗਰਮੀਆਂ ਵਿੱਚ 4 ਕਾਜੂ ਤੋਂ ਵੱਧ ਨਹੀਂ ਖਾਣਾ ਚਾਹੀਦਾ ਜ਼ਿਆਦਾ ਕਾਜੂ ਖਾਣ ਨਾਲ ਤੁਹਾਨੂੰ ਬੀਪੀ ਦੀ ਸਮੱਸਿਆ ਹੋ ਸਕਦੀ ਹੈ ਗਰਮੀਆਂ ਵਿੱਚ ਇਨ੍ਹਾਂ ਨੂੰ ਭਿਓਂ ਕੇ ਖਾਣਾ ਚਾਹੀਦਾ ਹੈ