ਅਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਸਾਬਤ ਅਨਾਜ ਅਤੇ ਫਲਾਂ ਨੂੰ ਸ਼ਾਮਲ ਕਰਕੇ ਕਈ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ। ਇਨ੍ਹਾਂ ਸਿਹਤਮੰਦ ਚੀਜ਼ਾਂ ‘ਚ ਮੂਲੀ ਵੀ ਸ਼ਾਮਲ ਹੈ ਅਤੇ ਜੇਕਰ ਸਵੇਰ ਦੇ ਸਮੇਂ ਖਾਈਏ ਤਾਂ ਹੋਰ ਵੀ ਬਹੁਤ ਫਾਈਦੇ ਮਿਲਦੇ ਹਨ। ਖਾਣ ਨਾਲ ਦਿਲ ਦੀ ਸਿਹਤ ਵਧਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਮੂਲੀ ਵਿੱਚ ਪ੍ਰੋਟੀਨ, ਵਿਟਾਮਿਨ ਏ, ਆਇਰਨ, ਆਇਓਡੀਨ, ਕੈਲਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਮੂਲੀ ਖਾਣ ਦੇ ਅਣਗਿਣਤ ਫਾਇਦੇ। ਮੂਲੀ ਨਾਲ ਜਾਨਡਿਸ ਯਾਨੀ ਪੀਲੀਆ ਦੇ ਮਰੀਜਾਂ ਦੇ ਲਈ ਬਹੁਤ ਫਾਇਦਮੰਦ ਹੈ। ਜਿੰਨਾਂ ਲੋਕਾਂ ਨੂੰ ਪੀਲੀਆ ਹੋ ਚੁੱਕਿਆ ਹੈ ਜਾਂ ਜਿਹੜੇ ਇਸਤੋਂ ਰਿਕਵਰ ਕਰ ਰਹੇ ਹਨ ਉਨ੍ਹਾਂ ਮੂਲੀ ਦੇ ਨਮਕ ਦੇ ਨਾਲ ਜ਼ਰੂਰੀ ਖਾਣਾ ਚਾਹੀਦਾ ਹੈ ਇਸ ਨਾਲ ਪੀਲੀਆ ਜਲਦੀ ਠੀਕ ਹੋ ਜਾਂਦਾ ਹੈ। ਕੁੱਝ ਲੋਕ ਖਟ੍ਹੀ ਡਕਾਰ ਆਉਣ ਦੇ ਕਾਰਨ ਮੂਲੀ ਦਾ ਸੇਵਨ ਨਹੀਂ ਕਰਦੇ ਪਰ ਤੁਸੀਂ ਮੂਲੀ ਨੂੰ ਉਸਦੇ ਪੱਤਿਆਂ ਅਤੇ ਕਾਲੇ ਨਮਕ ਦੇ ਨਾਲ ਖਾਓਗੇ ਤਾਂ ਇੰਨਾਂ ਡਕਾਰਾਂ ਤੋਂ ਮੁਕਤੀ ਮਿਲੇਗੀ। ਮੂਲੀ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ‘ਚ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਸੀਂ ਕਬਜ਼ ਜਾਂ ਗੈਸ ਦੀ ਸਮੱਸਿਆ ਤੋਂ ਬਚ ਸਕਦੇ ਹੋ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਮੂਲੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ‘ਚ ਪੋਟਾਸ਼ੀਅਮ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਵਿਟਾਮਿਨ ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਕਾਰਗਰ ਹੈ। ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਆਪਣੇ ਭੋਜਨ ਵਿੱਚ ਮੂਲੀ ਦੀ ਸੀਮਤ ਮਾਤਰਾ ਖਾਂਦੇ ਹੋ, ਤਾਂ ਤੁਸੀਂ ਜ਼ੁਕਾਮ, ਖੰਘ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਪੋਸ਼ਕ ਤੱਤਾਂ ਨਾਲ ਭਰਪੂਰ ਮੂਲੀ ਚਮੜੀ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੀ ਹੈ। ਚਮਕਦਾਰ ਚਮੜੀ ਲਈ ਤੁਸੀਂ ਰੋਜ਼ਾਨਾ ਮੂਲੀ ਦਾ ਜੂਸ ਪੀ ਸਕਦੇ ਹੋ। ਇਸ ‘ਚ ਵਿਟਾਮਿਨ ਸੀ, ਫਾਸਫੋਰਸ, ਜ਼ਿੰਕ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਮੁਹਾਸੇ, ਖੁਸ਼ਕੀ ਆਦਿ ਤੋਂ ਬਚਾਅ ਕਰਦੇ ਹਨ।