ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਪਰ ਜੇਕਰ ਅਸੀਂ ਇਨ੍ਹਾਂ ਚੀਜ਼ਾਂ ਦੀ ਸਹੀ ਵਰਤੋਂ ਕਰੀਏ ਤਾਂ ਸਾਡੇ ਸਰੀਰ ਨੂੰ ਬਹੁਤ ਫਾਇਦੇ ਮਿਲ ਸਕਦੇ ਹਨ।



ਸੌਂਫ ਅਜਿਹੀ ਮਾਮੂਲੀ ਚੀਜ਼ ਹੈ। ਸੌਂਫ ਭਾਰਤੀ ਰਸੋਈ ਵਿੱਚ ਆਮ ਪਾਈ ਜਾਂਦੀ ਹੈ। ਜਿਸ ਕਰਕੇ ਇਹ ਹਰ ਕਿਸੇ ਦੇ ਘਰ ਵਿੱਚ ਮੌਜੂਦ ਹੁੰਦੀ ਹੈ ਪਰ ਬਹੁਤ ਘੱਟ ਲੋਕ ਇਸ ਦੀ ਨਿਯਮਤ ਵਰਤੋਂ ਕਰਦੇ ਹਨ।



ਸੌਂਫ ਦੇ ਵਿੱਚ ਗਜ਼ਬ ਦੇ ਗੁਣ ਮੌਜੂਦ ਹਨ। ਸੌਂਫ ਵਿੱਚ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਪੌਸ਼ਟਿਕ ਤੱਤਾਂ ਦਾ ਖਜ਼ਾਨਾ ਸਾਧਾਰਨ ਸੌਂਫ ਵਿੱਚ ਛੁਪਿਆ ਹੁੰਦਾ ਹੈ।



ਸੌਂਫ ਦੇ ​​ਇੱਕ ਕੱਪ ਵਿੱਚ 3 ਗ੍ਰਾਮ ਫਾਈਬਰ, 12 ਪ੍ਰਤੀਸ਼ਤ ਵਿਟਾਮਿਨ ਸੀ, 3 ਪ੍ਰਤੀਸ਼ਤ ਕੈਲਸ਼ੀਅਮ, 4 ਪ੍ਰਤੀਸ਼ਤ ਆਇਰਨ, 4 ਪ੍ਰਤੀਸ਼ਤ ਮੈਗਨੀਸ਼ੀਅਮ, 8 ਪ੍ਰਤੀਸ਼ਤ ਪੋਟਾਸ਼ੀਅਮ, 7 ਪ੍ਰਤੀਸ਼ਤ ਮੈਗਨੀਸ਼ੀਅਮ ਅਤੇ 27 ਕੈਲੋਰੀ ਊਰਜਾ ਹੁੰਦੀ ਹੈ।



ਸੌਂਫ ਦਾ ਨਿਯਮਤ ਸੇਵਨ ਕੈਂਸਰ ਤੋਂ ਬਚਾਅ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਕੀਮਤੀ ਫਾਇਦਿਆਂ ਬਾਰੇ।



ਹੈਲਥਲਾਈਨ ਮੁਤਾਬਕ ਇਕ ਅਧਿਐਨ 'ਚ ਪਾਇਆ ਗਿਆ ਕਿ ਜੇਕਰ ਦੁਪਹਿਰ ਦੇ ਖਾਣੇ ਤੋਂ ਪਹਿਲਾਂ 2 ਗ੍ਰਾਮ ਸੌਂਫ ਦੀ ਚਾਹ ਪੀਤੀ ਜਾਵੇ ਜਾਂ ਫਿਰ ਕਿਸੇ ਤਰ੍ਹਾਂ ਵੀ ਸੌਂਫ ਖਾਧੀ ਜਾਵੇ ਤਾਂ ਉਸ ਤੋਂ ਬਾਅਦ ਭੁੱਖ ਲੱਗਣ ਦੀ ਇੱਛਾ ਘੱਟ ਜਾਂਦੀ ਹੈ। ਇਹ ਮੋਟਾਪੇ ਨੂੰ ਰੋਕਦਾ ਹੈ।



ਸੌਂਫ ਦਾ ਸੇਵਨ ਦਿਲ ਦੇ ਰੋਗਾਂ ਨੂੰ ਰੋਕਣ ਦੇ ਸਮਰੱਥ ਹੈ। ਇਹ ਹਾਈ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਅਧਿਐਨ 'ਚ ਪਾਇਆ ਗਿਆ ਕਿ ਰੋਜ਼ਾਨਾ 7 ਗ੍ਰਾਮ ਸੌਂਫ ਦਾ ਸੇਵਨ ਕਰਨ ਨਾਲ ਦਿਲ ਦੀ ਬਿਮਾਰੀ ਦਾ ਖਤਰਾ 9 ਫੀਸਦੀ ਤੱਕ ਘੱਟ ਜਾਂਦਾ ਹੈ।



ਆਪਣੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਸੌਂਫ ਦਾ ਨਿਯਮਤ ਸੇਵਨ ਫਾਇਦੇਮੰਦ ਹੁੰਦਾ ਹੈ। ਇਹ ਪ੍ਰੋਲੈਕਟਿਨ ਹਾਰਮੋਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।



ਸੌਂਫ ਵਿਚ ਪੌਦਿਆਂ ਦਾ ਮਿਸ਼ਰਣ ਪਾਇਆ ਜਾਂਦਾ ਹੈ ਜੋ ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ। ਸਟੱਡੀ ਮੁਤਾਬਕ ਸੌਂਫ 'ਚ ਐਨੀਥੋਲ ਕੰਪਾਊਂਡ ਪਾਇਆ ਜਾਂਦਾ ਹੈ ਜੋ ਕੈਂਸਰ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ।



ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਸੌਂਫ ਦਾ ਨਿਯਮਤ ਸੇਵਨ ਮਾਨਸਿਕ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਉਮਰ ਨਾਲ ਜੁੜੀ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਘੱਟ ਕਰਦਾ ਹੈ।