ਲਸਣ ਕਿਚਨ 'ਚ ਇਸਤੇਮਾਲ ਕੀਤਾ ਜਾਣ ਵਾਲਾ ਇਕ ਸਭ ਤੋਂ ਆਮ ਮਸਾਲਾ ਹੈ। ਸਾਲਾਂ ਤੋਂ ਸੁਆਦ ਲਈ ਇਸ ਦਾ ਇਸਤੇਮਾਲ ਭੋਜਨ ਲਈ ਕੀਤਾ ਜਾ ਰਿਹਾ ਹੈ। ਲਸਣ ਤੇ ਪਾਣੀ ਨੂੰ ਇਕੱਠੇ ਮਿਲਾ ਕੇ ਇਸਤੇਮਾਲ ਕਰਨਾ ਪੂਰੀ ਸਿਹਤ ਲਈ ਸ਼ਾਨਦਾਰ ਹੈ।



ਅੱਖਾਂ ਲਈ ਲਾਹੇਵੰਦ- ਸੁਖਮਜੀਵੀ ਰੋਧੀ ਗੁਣ ਹੋਣ ਕਾਰਨ ਲਸਣ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਹੈ। ਲਸਣ ਦਾ ਲਗਾਤਾਰ ਸੇਵਨ ਤੁਹਾਡੀਆਂ ਅੱਖਾਂ ਨੂੰ ਸੁਧਾਰਨ 'ਚ ਮਦਦ ਕਰਦਾ ਹੈ।



ਲਸਣ ਖੰਘ, ਜੁਕਾਮ 'ਚ ਮਦਦਗਾਰ ਹੈ- ਲਸਣ ਜੁਕਾਮ, ਖੰਘ ਜਿਹੀਆਂ ਸਮੱਸਿਆਵਾਂ ਦਾ ਇਲਾਜ ਕਰਨ 'ਚ ਵਰਤਿਆ ਜਾਂਦਾ ਹੈ। ਪਾਣੀ ਨਾਲ ਰੋਜ਼ਾਨਾ ਲਸਣ ਖਾਣਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਦਾ ਹੈ।



ਲਸਣ ਪਾਚਨ 'ਚ ਮਦਦ ਕਰਦਾ ਹੈ- ਸਵੇਰੇ ਲਸਣ ਖਾਣ ਨਾਲ ਤਹਾਨੂੰ ਬਿਹਤਰ ਪਾਚਣ 'ਚ ਮਦਦ ਮਿਲਦੀ ਹੈ। ਪਾਚਨ ਦੇ ਬਿਹਤਰ ਹੋਣ ਨਾਲ ਤੁਹਾਡੇ ਢਿੱਡ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ। ਵਜ਼ਨ ਘੱਟ ਕਰਨ 'ਚ ਮਦਦ ਕਰੇਗਾ।



ਪਾਣੀ ਤੇ ਕੱਚੇ ਲਸਣ ਦਾ ਮਿਸ਼ਰਨ ਤੁਹਾਡੇ ਸਰੀਰ ਨੂੰ ਡੀਟੌਕਸ ਕਰਨ 'ਚ ਮਦਦ ਕਰਦਾ ਹੈ। ਇਹ ਤੁਹਾਡੇ ਸਰੀਰ ਦੇ ਸਾਰੇ ਨੁਕਸਾਨਦੇਹ ਟੌਕਸਿਨਸ ਨੂੰ ਸਾਫ਼ ਕਰਦਾ ਹੈ ਤੇ ਡਾਇਬਟੀਜ਼, ਡਿਪ੍ਰੈਸ਼ਨ ਤੇ ਵੱਖ-ਵੱਖ ਪ੍ਰਕਾਰ ਦੇ ਕੈਂਸਰ ਜਿਹੀਆਂ ਬਿਮਾਰੀਆਂ ਦੀ ਰੋਕਥਾਮ ਵੀ ਕਰਦਾ ਹੈ।



ਯਕੀਨੀ ਬਣਾਏ ਕਿ ਤੁਸੀਂ ਲਸਣ ਦਾ ਇਸਤੇਮਾਲ ਹਰ ਸਵੇਰ ਤਾਜ਼ਾ ਇਸਤੇਮਾਲ ਕਰੋ। ਬਹੁਤ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ। ਕਿਉਂਕਿ ਇਹ ਤੁਹਾਡੇ ਸਰੀਰ ਲਈ ਨਾਕਾਰਾਤਮਕ ਹੋ ਸਕਦਾ ਹੈ। ਲਸਣ ਤੋਂ ਅਲਰਜੀ ਪੀੜਤਾਂ ਨੂੰ ਕਦੇ ਕੱਚਾ ਲਸਣ ਨਹੀਂ ਖਾਣਾ ਚਾਹੀਦਾ।



ਸਭ ਤੋਂ ਪਹਿਲਾਂ ਸਵੇਰੇ ਪਾਣੀ ਨਾਲ ਲਸਣ ਦੇ ਬਹੁਤ ਫਾਇਦੇ ਹੋ ਸਕਦੇ ਹਨ। ਇਕ ਗਲਾਸ ਪਾਣੀ ਕੱਚੇ ਲਸਣ ਦੇ ਨਾਲ ਰੋਜ਼ਾਨਾ ਖਾਣਾ ਅਸਲ 'ਚ ਫਾਇਦੇਮੰਦ ਹੈ।