ਪਿਆਜ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਇਹ ਤਾਂ ਤੁਸੀ ਜਾਣਦੇ ਹੀ ਹੋਵੋਗੇ ਪਰ ਕੀ ਤੁਸੀ ਇਹ ਜਾਣਦੇ ਹੋ ਕਿ ਪਿਆਜ ਦੇ ਛਿਲਕਿਆਂ ਦਾ ਇਸਤੇਮਾਲ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਕੀਤਾ ਜਾ ਸਕਦਾ ਹਨ। ਅਕਸਰ ਲੋਕ ਇਸ ਨੂੰ ਛਿੱਲਣ ਤੋਂ ਬਾਅਦ ਇਸ ਦੀ ਛਿੱਲੜ ਨੂੰ ਸੁੱਟ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਛਿਲਕੇ ਵਿੱਚ ਛੁਪੇ ਸਿਹਤ ਤੇ ਸੁੰਦਰਤਾ ਦਾ ਰਾਜ਼ ਦੱਸਾਂਗੇ ਜਿਸ ਤੋਂ ਬਾਅਦ ਤੁਸੀਂ ਪਿਆਜ਼ ਦੇ ਛਿਲਕੇ ਸੁੱਟਣਾ ਭੁੱਲ ਜਾਓਗੇ। ਜੇ ਤੁਸੀਂ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਪਿਆਜ਼ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿੱਚ ਭਿਓ ਦਿਓ। ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ। ਇਹ ਪਾਣੀ ਭਾਵੇਂ ਸਵਾਦ ਨਾ ਲੱਗੇ, ਪਰ ਇਹ ਸਿਹਤ ਲਈ ਬਹੁਤ ਵਧੀਆ ਹੈ। ਜੇ ਤੁਸੀਂ ਇਸ ਪਾਣੀ ਦੇ ਸੁਆਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਸ਼ਹਿਦ ਜਾਂ ਚੀਨੀ ਮਿਲਾ ਕੇ ਪੀ ਸਕਦੇ ਹੋ। ਜੇਕਰ ਤੁਹਾਨੂੰ ਚਮੜੀ ਦੀ ਕੋਈ ਸਮੱਸਿਆ ਹੈ ਤਾਂ ਪਿਆਜ਼ ਦੇ ਛਿਲਕੇ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ। ਇਸ ਪਾਣੀ ਨਾਲ ਆਪਣੀ ਚਮੜੀ ਨੂੰ ਹਰ ਰੋਜ਼ ਸਾਫ਼ ਕਰੋ। ਇਹ ਤੁਹਾਨੂੰ ਚਮੜੀ ਦੀ ਸਮੱਸਿਆ ਤੋਂ ਰਾਹਤ ਦੇਵੇਗਾ। ਜੇ ਤੁਸੀਂ ਵਾਲਾਂ ਨੂੰ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਤੁਹਾਨੂੰ ਕੰਡੀਸ਼ਨਰ ਲਗਾਉਣ ਦੀ ਜ਼ਰੂਰਤ ਨਹੀਂ। ਇਸ ਦੇ ਲਈ ਤੁਸੀਂ ਪਿਆਜ਼ ਦੇ ਛਿਲਕੇ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲ ਸਾਫਟ ਤੇ ਚਮਕਦਾਰ ਬਣਾਏਗਾ। ਜੇ ਤੁਸੀਂ ਆਪਣੇ ਚਿਹਰੇ ਦੇ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਇਸ ਦੇ ਲਈ ਤੁਸੀਂ ਪਿਆਜ਼ ਦੇ ਰਸਭਰੇ ਛਿਲਕੇ ਦਾ ਇਸਤੇਮਾਲ ਕਰੋ। ਪਿਆਜ਼ ਦੇ ਛਿਲਕੇ ਵਿੱਚ ਥੋੜ੍ਹੀ ਜਿਹੀ ਹਲਦੀ ਲਗਾਓ ਤੇ ਇਸ ਨੂੰ ਦਾਗ ਵਾਲੀ ਥਾਂ 'ਤੇ ਲਾਓ। ਇਹ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਬਹੁਤ ਜਲਦੀ ਸਾਫ ਕਰ ਦੇਵੇਗਾ।