ਪਾਰਿਜਾਤ ਦੇ ਦਰੱਖਤ ਦੀਆਂ ਪੱਤੀਆਂ ਨੂੰ ਖੰਘ ਲਈ ਆਯੁਰਵੈਦਿਕ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ।



ਕੁਝ ਲੋਕਾਂ ਨੂੰ ਨੱਕਸੀਰ ਫੁੱਟਣ ਦੀ ਸਮੱਸਿਆ ਹੁੰਦੀ ਹੈ, ਅਜਿਹੇ ਲੋਕ ਪਾਰਿਜਾਤ ਦੀ ਵਰਤੋਂ ਕਰ ਸਕਦੇ ਹਨ।



ਬੱਚੇ ਹੋਣ ਜਾਂ ਵੱਡੇ ਹਰ ਕਿਸੇ ਨੂੰ ਪੇਟ ਦੇ ਕੀੜਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਜ਼ੇ ਪਾਰਿਜਾਤ ਦੇ ਪੱਤਿਆਂ ਦਾ ਰਸ (5 ਮਿਲੀਲੀਟਰ) ਚੀਨੀ ਦੇ ਨਾਲ ਪੀਓ। ਇਸ ਨਾਲ ਪੇਟ ਅਤੇ ਅੰਤੜੀਆਂ 'ਚ ਰਹਿਣ ਵਾਲੇ ਹਾਨੀਕਾਰਕ ਕੀੜੇ ਨਿਕਲ ਜਾਂਦੇ ਹਨ।



ਕੁਝ ਲੋਕਾਂ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੁੰਦੀ ਹੈ, ਪਿਸ਼ਾਬ ਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਹ ਪੌਦਾ ਬਹੁਤ ਪ੍ਰਭਾਵਸ਼ਾਲੀ ਹੈ।



ਚਿਕਿਤਸਕ ਗੁਣਾਂ ਨਾਲ ਭਰਪੂਰ ਪਾਰਿਜਾਤ ਪੌਦਾ ਜ਼ਖਮਾਂ ਨੂੰ ਜਲਦੀ ਠੀਕ ਕਰ ਸਕਦਾ ਹੈ। ਪਾਰਿਜਾਤ ਦੇ ਬੀਜਾਂ ਦਾ ਪੇਸਟ ਬਣਾ ਲਓ। ਇਸ ਨੂੰ ਫੋੜਿਆਂ ਜਾਂ ਹੋਰ ਆਮ ਜ਼ਖ਼ਮਾਂ 'ਤੇ ਲਗਾਓ। ਇਸ ਨਾਲ ਜ਼ਖ਼ਮ ਠੀਕ ਹੋ ਜਾਂਦਾ ਹੈ।



ਜਿਨ੍ਹਾਂ ਲੋਕਾਂ ਦੀ ਸ਼ੂਗਰ ਕੰਟਰੋਲ ਵਿਚ ਨਹੀਂ ਹੈ, ਉਨ੍ਹਾਂ ਨੂੰ 10-30 ਮਿਲੀਲੀਟਰ ਪਾਰਜਾਤ ਦੇ ਪੱਤਿਆਂ ਦਾ ਕਾੜ੍ਹਾ ਬਣਾ ਲੈਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਸ਼ੂਗਰ ਕੰਟਰੋਲ 'ਚ ਰਹੇਗੀ।



ਪਾਰਿਜਾਤ ਜੋੜਾਂ ਦੇ ਦਰਦ, ਸੋਜ ਅਤੇ ਗਠੀਏ ਦੇ ਅਸਹਿ ਦਰਦ ਤੋਂ ਰਾਹਤ ਦਿਵਾਉਣ ਲਈ ਲਾਭਦਾਇਕ ਹੈ।