ਸ਼ਿਲਾਜੀਤ ਹਿਮਾਲਿਆ ਪਰਬਤਾਂ ਦੇ ਖੇਤਰ ਵਿੱਚ ਪਾਇਆ ਜਾਣ ਵਾਲਾ ਇੱਕ ਕਾਲਾ ਪਦਾਰਥ ਹੁੰਦਾ ਹੈ। ਅਕਸਰ ਇਸ ਨੂੰ ਜਿਣਸੀ ਰੋਗਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਤੇ ਇਸ ਲਈ ਆਮ ਲੋਕ ਇਸ ਨੂੰ ਖਰੀਦਣ ਲੱਗੇ ਹੀ ਸ਼ਰਮਾਉਂਦੇ ਹਨ। ਅਸਲ ਵਿੱਚ ਸ਼ਿਲਾਜੀਤ ਅੰਦਰ ਦਵਾ ਦੇ ਗੁਣ ਹੁੰਦੇ ਹਨ। ਇਹ ਆਮ ਰੁੱਖਾਂ ਤੇ ਪੌਦਿਆਂ ਦੇ ਸੜਨ ਤੋਂ ਬਾਅਦ ਤਿਆਰ ਹੁੰਦਾ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ। ਸ਼ਿਲਾਜੀਤ ਦੀ ਵਰਤੋਂ ਆਮ ਤੌਰ ’ਤੇ ਮਰਦਾਨਾ ਸ਼ਕਤੀ ਤੇ ਸੰਭੋਗ ਦੀ ਸਮਰੱਥਾ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਨੂੰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸ਼ਿਲਾਜੀਤ ਦੀ ਵਰਤੋਂ ਆਮ ਤੌਰ ’ਤੇ ਮਰਦਾਨਾ ਸ਼ਕਤੀ ਤੇ ਸੰਭੋਗ ਦੀ ਸਮਰੱਥਾ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਨੂੰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸ਼ਿਲਾਜੀਤ 'ਚ ਵਿਸ਼ੇਸ਼ ਕਿਸਮ ਦੀ ਨਿਊਰੋਪ੍ਰੋਟੈਕਟਿਵ ਗੁਣਵਤਾ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਨਾਲ ਅਲਜ਼ਾਈਮਰ ਰੋਗ ਤੋਂ ਬਚਿਆ ਜਾ ਸਕਦਾ ਹੈ। ਇੱਕ ਅਧਿਐਨ ਦੇ ਅਨੁਸਾਰ, ਸ਼ਿਲਾਜੀਤ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੁੰਦੀ ਹੈ। ਸ਼ਿਲਾਜੀਤ ਕੈਂਸਰ ਸੈੱਲਾਂ ਨੂੰ ਸਰੀਰ ਵਿੱਚ ਵੱਧਣ ਤੋਂ ਰੋਕਦਾ ਹੈ ਤੇ ਇਸ ਵਿਰੁੱਧ ਲੜਨ ਦੀ ਵੀ ਤਾਕਤ ਪ੍ਰਦਾਨ ਕਰਦਾ ਹੈ। ਔਰਤਾਂ ਵਿੱਚ, ਜੇ ਮਾਹਵਾਰੀ ਬੇਕਾਬੂ ਹੈ, ਤਾਂ ਸ਼ੀਲਾਜੀਤ ਦੀ ਵਰਤੋਂ ਲਾਭਕਾਰੀ ਹੈ।