ਲਾਫਟਰ ਕੁਈਨ ਭਾਰਤੀ ਸਿੰਘ ਨੇ ਅੱਠਵੇਂ ਮਹੀਨੇ 'ਚ ਆਪਣਾ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ ਪ੍ਰੈਗਨੈਂਸੀ ਦੀ ਚਮਕ ਉਸ ਦਾ ਨੂਰ ਹੋਰ ਵਧਾਉਂਦੀ ਨਜ਼ਰ ਆ ਰਹੀ ਹੈ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ, ਭਾਰਤੀ ਸਿੰਘ ਨੇ ਜਾਮਣੀ ਰੰਗ ਦੀ ਰਫਲਡ ਡਰੈੱਸ ਪਾਈ ਹੋਈ ਹੈ ਇਸ ਡਰੈੱਸ 'ਚ ਭਾਰਤੀ ਸਿੰਘ ਕਿਸੇ ਮਰਮੇਡ ਤੋਂ ਘੱਟ ਨਹੀਂ ਲੱਗ ਰਹੀ ਭਾਰਤੀ ਸਿੰਘ ਨੇ ਖੁੱਲ੍ਹੇ ਵਾਲਾਂ 'ਚ ਮਿਨੀਮਲ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਕੈਪਸ਼ਨ 'ਚ ਲਿਖਿਆ- ਆਉਣ ਵਾਲੇ ਬੱਚੇ ਦੀ ਮਾਂ... ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ 'ਤੇ ਲਗਾਤਾਰ ਲਾਈਕਸ ਅਤੇ ਕਮੈਂਟਸ ਕਰ ਰਹੇ ਹਨ ਸਿਰਫ ਫੈਨਜ਼ ਹੀ ਨਹੀਂ, ਸਗੋਂ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਵੀ ਭਾਰਤੀ ਦੇ ਇਸ ਫੋਟੋਸ਼ੂਟ ਦੀ ਕਾਇਲ ਹੋ ਰਹੇ ਹਨ