ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਫਿਲਮ 'ਭੇੜੀਆ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਇੱਕ ਡਰਾਉਣੀ ਕਾਮੇਡੀ (ਹਾਰਰ ਕਾਮੇਡੀ) ਹੈ, ਜਿਸ ਵਿੱਚ ਅਭਿਨੇਤਾ ਇੱਕ ਅਲੌਕਿਕ ਕਿਰਦਾਰ ਨਿਭਾ ਰਿਹਾ ਹੈ

ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪਿਛਲੀਆਂ ਰਿਲੀਜ਼ ਹੋਈਆਂ ਹਿੰਦੀ ਫਿਲਮਾਂ ਦੇ ਬਾਕਸ ਆਫਿਸ ਕਲੈਕਸ਼ਨ ਨੂੰ ਦੇਖ ਕੇ ਵਰੁਣ ਧਵਨ ਨੂੰ ਕਾਫੀ ਚਿੰਤਾ ਹੋਣ ਲੱਗੀ ਹੈ।

ਬਾਕਸ ਆਫਿਸ 'ਤੇ ਹਿੰਦੀ ਫਿਲਮਾਂ ਬੁਰੀ ਤਰ੍ਹਾਂ ਪਿਟ ਰਹੀਆਂ ਹਨ, ਸਿਧਾਰਥ ਮਲਹੋਤਰਾ ਦੀ 'ਥੈਂਕ ਗੌਡ' ਹੋਵੇ ਜਾਂ 'ਫੋਨ ਭੂਤ', 'ਗੁੱਡ ਬਾਏ', 'ਡਬਲ ਐਕਸਲ', ਇਨ੍ਹਾਂ ਫਿਲਮਾਂ ਦੀ ਕਮਾਈ ਨੇ ਸਟਾਰ ਕਾਸਟ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ

ਉੱਧਰ, ਰਹਿੰਦੀ ਕਸਰ ਸਾਊਥ ਦੀਆਂ ਫ਼ਿਲਮਾਂ ਪੂਰੀਆਂ ਕਰ ਰਹੀਆਂ ਹਨ। ਹਾਲ ਹੀ 'ਚ ਰਿਲੀਜ਼ ਹੋਈਆਂ ਫਿਲਮਾਂ 'ਕਾਂਤਾਰਾ', 'ਕੇਜੀਐਫ', 'ਪੁਸ਼ਪਾ' ਅਤੇ 'ਕਾਰਤਿਕੇਯ 2' ਦੀ ਸਫ਼ਲਤਾ ਨੂੰ ਦੇਖ ਬਾਲੀਵੁੱਡ ਨੂੰ ਚਿੰਤਾ ਹੋਣ ਲੱਗੀ ਹੈ।

ਹਿੰਦੀ ਫਿਲਮਾਂ ਦੀ ਖਸਤਾ ਹਾਲਤ ਦੇਖ ਕੇ ਵਰੁਣ ਧਵਨ ਨੇ ਮੰਨਿਆ ਕਿ, ਦੱਖਣੀ ਫਿਲਮਾਂ ਬਾਕਸ ਆਫਿਸ 'ਤੇ ਬਾਲੀਵੁੱਡ ਫਿਲਮਾਂ ਨੂੰ ਮਾਤ ਦੇ ਰਹੀਆਂ ਹਨ

ਉਨ੍ਹਾਂ ਨੂੰ ਲੱਗਦਾ ਹੈ ਕਿ ਹਿੰਦੀ ਫਿਲਮਾਂ ਨੂੰ ਰਿਸ਼ਭ ਸ਼ੈੱਟੀ ਦੀ 'ਕਾਂਤਾਰਾ', ਯਸ਼ ਦੀ 'ਕੇਜੀਐਫ ਚੈਪਟਰ 2' ਵਰਗੀਆਂ ਬਲਾਕਬਸਟਰ ਫਿਲਮਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ

ਵਰੁਣ ਨੇ ਇਹ ਵੀ ਕਿਹਾ ਕਿ ਹੁਣ ਹਿੰਦੀ ਫਿਲਮਾਂ ਦੇ ਦਰਸ਼ਕ ਅਜਿਹੇ ਪੱਧਰ 'ਤੇ ਪਹੁੰਚ ਗਏ ਹਨ ਜਿੱਥੇ ਉਹ ਕੋਈ ਵੀ ਘਟੀਆ ਫਿਲਮ ਦੇਖਣਾ ਪਸੰਦ ਨਹੀਂ ਕਰਨਗੇ।

ਵਰੁਣ ਧਵਨ ਨੇ ਦੱਖਣ ਦੀਆਂ ਫਿਲਮਾਂ ਦੀ ਸਫਲਤਾ ਅਤੇ ਉਨ੍ਹਾਂ ਦੇ ਵਿਸ਼ਾ-ਵਸਤੂ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉਨ੍ਹਾਂ ਕਿਹਾ, ''ਮੈਂ ਜਾਣਦਾ ਹਾਂ ਕਿ ਫਿਲਹਾਲ ਇਹ ਕਹਿਣਾ ਬਹੁਤ ਆਸਾਨ ਹੈ, ਕਿਉਂਕਿ ਹਿੰਦੀ ਫਿਲਮਾਂ ਇਸ ਸਮੇਂ ਧੋਤੀ ਜਾ ਰਹੀਆਂ ਹਨ

ਇਸ ਲਈ ਹੋ ਸਕਦਾ ਹੈ ਕਿ ਇਹ ਮੇਰੇ ਲਈ ਇਹ ਕਹਿਣ ਦਾ ਵਧੀਆ ਸਮਾਂ ਅਤੇ ਆਸਾਨ ਜਵਾਬ ਹੈ

ਮੈਂ ਹਮੇਸ਼ਾ ਤੋਂ ਤੇਲਗੂ, ਤਾਮਿਲ ਵਿੱਚ ਫਿਲਮਾਂ ਕਰਨਾ ਚਾਹੁੰਦਾ ਹਾਂ ਅਤੇ 'ਭੇੜੀਆ' ਫਿਲਮ ਤੇਲਗੂ ਅਤੇ ਤਾਮਿਲ ਵਿੱਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਸਾਰੇ ਫਿਲਮ ਨਿਰਮਾਤਾਵਾਂ, ਤਕਨੀਸ਼ੀਅਨਾਂ ਅਤੇ ਅਦਾਕਾਰਾਂ ਲਈ ਬਹੁਤ ਵਧੀਆ ਸਮਾਂ ਹੈ।