ਭੂਮੀ ਪੇਡਨੇਕਰ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਭੂਮੀ ਪੇਡਨੇਕਰ ਰਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ ਭੂਮੀ ਆਪਣੀਆਂ ਫਿਲਮਾਂ ਦੇ ਨਾਲ ਆਪਣੀ ਖੂਬਸੂਰਤੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ ਭੂਮੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਮਲਟੀ ਗ੍ਰੀਨ ਤੇ ਮੇਹੰਦੀ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ ਇਸ ਲਹਿੰਗਾ 'ਤੇ ਗੋਲਡਨ ਕਲਰ ਨਾਲ ਡਿਜ਼ਾਈਨ ਅਤੇ ਕਢਾਈ ਕੀਤੀ ਗਈ ਹੈ ਅਭਿਨੇਤਰੀ ਨੇ ਪਹਿਰਾਵੇ ਦੇ ਨਾਲ ਕੁੰਦਨ ਦਾ ਹਾਰ ਪਾਇਆ ਹੈ ਜੋ ਉਸ ਦੀ ਦਿੱਖ ਨੂੰ ਚਾਰ ਚੰਨ ਲਗਾ ਰਿਹਾ ਹੈ ਅਭਿਨੇਤਰੀ ਨੇ ਨੇਚੁਰਲ ਮੇਕਅਪ ਤੇ ਮੱਥੇ 'ਤੇ ਇੱਕ ਛੋਟੀ ਜਿਹੀ ਬਿੰਦੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਪੂਰੀ ਸਲੀਵਜ਼ ਲਹਿੰਗਾ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਹੈ ਭੂਮੀ ਪੇਡਨੇਕਰ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ