ਬਿੱਗ ਬੌਸ ਓਟੀਟੀ 2 ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਇਨ੍ਹੀਂ ਦਿਨੀਂ ਇਹ ਸ਼ੋਅ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਵੀਕੈਂਡ ਕਾ ਵਾਰ 'ਚ ਸਲਮਾਨ ਖਾਨ ਐਲਵਿਸ਼ ਯਾਦਵ 'ਤੇ ਭੜਕਦੇ ਨਜ਼ਰ ਆਏ। ਜਿੱਥੇ ਇੱਕ ਪਾਸੇ ਸਲਮਾਨ ਖਾਨ ਨੂੰ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ, ਉੱਥੇ ਹੀ ਹੁਣ ਗੈਂਗਸਟਰ ਗੋਲਡੀ ਬਰਾੜ ਨੇ ਵੀ ਐਲਵਿਸ਼ ਦਾ ਸਮਰਥਨ ਕਰਦੇ ਹੋਏ ਸਲਮਾਨ ਨੂੰ ਧਮਕੀ ਦਿੱਤੀ ਹੈ। ਅਸਲ 'ਚ ਸਲਮਾਨ ਖਾਨ ਨੇ ਵੀਕੈਂਡ ਕਾ ਵਾਰ 'ਚ ਐਲਵਿਸ਼ ਨੂੰ ਕਾਫੀ ਝਿੜਕਿਆ ਸੀ। ਜਿਸ ਦਾ ਕਾਰਨ ਸੀ ਐਲਵਿਸ਼ ਵੱਲੋਂ ਬੇਬੀਕਾ, ਧੁਰਵੇ ਅਤੇ ਜੀਆ ਸ਼ੰਕਰ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ। ਇਸ ਸਬੰਧ 'ਚ ਸਲਮਾਨ ਨੇ ਐਲਵਿਸ਼ ਨੂੰ ਆਪਣੀ ਮਾਂ ਨਾਲ ਵੀਡੀਓ ਕਾਲ 'ਤੇ ਗੱਲ ਵੀ ਕਰਵਾਈ। ਸਲਮਾਨ ਖਾਨ ਦੇ ਐਲਵਿਸ਼ ਦੇ ਨਾਲ ਅਜਿਹੇ ਰਵੱਈਏ 'ਤੇ ਪ੍ਰਸ਼ੰਸਕਾਂ ਨੂੰ ਬਹੁਤ ਬੁਰਾ ਲੱਗਾ ਅਤੇ ਪ੍ਰਸ਼ੰਸਕਾਂ ਨੇ ਅਦਾਕਾਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਗੈਂਗਸਟਰ ਸਲਮਾਨ ਖਾਨ ਨੂੰ ਐਲਵਿਸ਼ ਦੇ ਸਮਰਥਨ ਵਿੱਚ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ। ਟਵੀਟ 'ਚ ਲਿਖਿਆ ਹੈ- 'ਬਿੱਗ ਬੌਸ 'ਚ ਐਲਵਿਸ਼ ਯਾਦਵ ਨਾਲ ਹੋਈ ਬਦਸਲੂਕੀ ਦਾ ਬਦਲਾ ਲੈਣ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਐਲਵਿਸ਼ ਬਰੋ, ਤੁਸੀਂ ਸਿਸਟਮ 'ਤੇ ਸਿਸਟਮ ਕਰਦੇ ਰਹੋ। ਸਿਸਟਮ ਹੈਂਗ ਰੱਖੋ ਭਾਈ ਸਲਮਾਨ ਦੀ, ਉਸ ਨੂੰ ਤਾਂ ਮੈਂ ਹੀ ਮਾਰਾਂਗਾ।' ਹਾਲਾਂਕਿ ਇਸ ਟਵੀਟ 'ਚ ਕਿੰਨੀਂ ਸੱਚਾਈ ਹੈ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ।