'ਬਿੱਗ ਬੌਸ 16' ਦੇ ਵਿਨਰ ਬਣ ਚੁੱਕੇ ਐਮਸੀ ਸਟੈਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਪ੍ਰਸਿੱਧੀ ਦੇ ਮਾਮਲੇ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਤੋਂ ਲੈ ਕੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ, ਉਸਦਾ ਬਚਪਨ ਬਹੁਤ ਮੁਸ਼ਕਲਾਂ ਭਰਿਆ ਸੀ। ਝੁੱਗੀ-ਝੌਂਪੜੀਆਂ ਵਿੱਚ ਕੰਮ ਕਰਨ ਤੋਂ ਲੈ ਕੇ ਗਲਤ ਲੋਕਾਂ ਦੀ ਸੰਗਤ 'ਚ ਪੈਣ ਅਤੇ ਗਰੀਬੀ ਨੂੰ ਦੇਖਦੇ ਹੋਏ ਸਟੈਨ ਨੇ ਛੋਟੀ ਉਮਰ ਵਿੱਚ ਬਹੁਤ ਕੁਝ ਦੇਖਿਆ। ਹੁਣ ਉਸ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਯੂਟਿਊਬਰ ਰਣਵੀਰ ਨਾਲ ਗੱਲਬਾਤ 'ਚ ਐੱਮਸੀ ਸਟੈਨ ਨੇ ਦੱਸਿਆ ਕਿ ਉਹ ਆਪਣੇ ਬਚਪਨ 'ਚ ਜਿਸ ਜਗ੍ਹਾ 'ਤੇ ਰਹਿੰਦੇ ਸਨ, ਉਹ ਬਹੁਤ ਖਰਾਬ ਸੀ। ਉੱਥੇ ਖੂਨ-ਖਰਾਬਾ ਆਮ ਗੱਲ ਸੀ। ਕਸਬੇ ਚ ਜਦੋਂ ਸਾਰੇ ਲੋਕ ਗਲੀਆਂ ਵਿੱਚ ਇਕੱਠੇ ਹੋ ਜਾਂਦੇ ਸਨ ਤਾਂ ਲੋਕ ਗਲਤ ਸਮਝਦੇ ਸਨ, ਪਰ ਕੋਈ ਨਹੀਂ ਜਾਣਦਾ ਸੀ ਕਿ ਉਹ ਆਪਣਾ ਘਰ ਛੱਡ ਕੇ ਕਿਉਂ ਗਲੀਆਂ 'ਚ ਬੈਠਦਾ ਸੀ ਉਸ ਕਲੋਨੀ ਵਿੱਚ ਲੋਕਾਂ ਦੇ ਘਰ ਬਹੁਤ ਛੋਟੇ ਹਨ। ਕਮਰਾ ਇੰਨਾ ਛੋਟਾ ਹੈ ਕਿ ਉੱਥੇ ਤਿੰਨ ਤੋਂ ਵੱਧ ਕੋਈ ਨਹੀਂ ਰਹਿ ਸਕਦਾ ਸੀ। ਉਸ ਦੇ ਘਰ ਦਾ ਵੀ ਇਹੀ ਹਾਲ ਸੀ। ਐਮਸੀ ਸਟੈਨ ਨੇ ਇਹ ਵੀ ਦੱਸਿਆ ਕਿ ਉੱਥੇ ਦੇ ਲੋਕ ਇੰਨੇ ਸ਼ਰਾਰਤੀ ਸਨ ਕਿ ਅੱਧੇ ਕਤਲ ਵੀ ਸਕੂਲ ਵਿੱਚ ਹੀ ਹੋਏ ਸਨ। ਉਸ ਸਮੇਂ ਸਟੈਨ ਬਹੁਤ ਛੋਟਾ ਸੀ। ਸਟੈਨ ਨੇ ਆਪਣੇ ਬਚਪਨ ਬਾਰੇ ਵੀ ਦੱਸਿਆ ਕਿ ਉਸ ਨੇ ਛੋਟੇ ਹੁੰਦੇ ਤੋਂ ਹੀ ਆਪਣੇ ਸਾਹਮਣ ਕਤਲ ਹੁੰਦੇ ਦੇਖੇ ਸੀ। ਇੱਕ ਵਾਰ ਜਦੋਂ ਉਹ ਬਹੁਤ ਛੋਟਾ ਸੀ ਅਤੇ ਖਿੜਕੀ ਕੋਲ ਬੈਠਾ ਸੀ, ਉਸਨੇ ਇੱਕ ਗੈਂਗਸਟਰ ਨੂੰ ਕਿਸੇ ਨੂੰ ਮਾਰਦੇ ਦੇਖਿਆ। ਸਟੈਨ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਪੂਰੇ ਪੁਣੇ 'ਚ ਬਦਨਾਮ ਸੀ ਅਤੇ ਇਸ ਨੂੰ ਖਤਰਨਾਕ ਵੀ ਕਿਹਾ ਜਾਂਦਾ ਸੀ। ਉੱਥੇ ਪੈਸਿਆਂ ਦੇ ਲਾਲਚ 'ਚ ਤੁਸੀਂ ਕਿਸੇ ਤੋਂ ਵੀ ਕਤਲ ਕਰਵਾ ਸਕਦੇ ਹੋ। ਇਹੀ ਨਹੀਂ ਸਟੈਨ ਦੀ ਬਸਤੀ 'ਚ ਇੰਨੀਂ ਗਰੀਬੀ ਹੈ ਕਿ ਲੋਕ ਉੱਥੇ ਆਪਣੀ ਮਰਜ਼ੀ ਨਾਲ ਸਿਰਫ ਇਸ ਕਰਕੇ ਜੇਲ੍ਹ ਜਾਣਾ ਜਾਂਦੇ ਹਨ, ਕਿਉਂਕਿ ਘੱਟੋ ਘੱਟ ਉਨ੍ਹਾਂ ਨੂੰ ਜੇਲ੍ਹ ਵਿੱਚ ਦੋ ਵਕਤ ਦੀ ਰੋਟੀ ਤਾਂ ਮਿਲੇਗੀ।