ਚਿਤਰਾਂਗਦਾ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਬੇਹਦ ਖ਼ੂਬਸੂਰਤ ਅਦਾਕਾਰਾ ਨੇ ਕਈ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਉਸ ਦੇ ਕੰਮ ਦੀ ਤਾਰੀਫ਼ ਹੋਈ ਪਰ ਉਸ ਨੂੰ ਉਹ ਪ੍ਰਸਿੱਧੀ ਨਹੀਂ ਮਿਲੀ ਜਿਸਦੀ ਉਹ ਹੱਕਦਾਰ ਸੀ ਚਿਤਰਾਂਗਦਾ ਨੇ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ ਉਸ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਗੋਲਫਰ ਜੋਤੀ ਰੰਧਾਵਾ ਨਾਲ ਵਿਆਹ ਕਰਵਾ ਲਿਆ ਸੀ ਕਰੀਬ 13 ਸਾਲਾਂ ਦਾ ਉਨ੍ਹਾਂ ਦਾ ਵਿਆਹ ਸਾਲ 2014 'ਚ ਟੁੱਟ ਗਿਆ ਚਿਤਰਾਂਗਦਾ ਨੇ ਫਿਲਮਾਂ 'ਚ ਕੰਮ ਕਰਨ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਚਿਤਰਾਂਗਦਾ ਅਤੇ ਜੋਤੀ ਦਾ ਇੱਕ ਬੇਟਾ ਜ਼ੋਰਾਵਰ ਰੰਧਾਵਾ ਹੈ ਜੋ ਆਪਣੀ ਮਾਂ ਨਾਲ ਰਹਿੰਦਾ ਹੈ ਅਦਾਕਾਰਾ ਦੀ ਫਿਟਨੈੱਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਇੱਕ ਬੇਟੇ ਦੀ ਮਾਂ ਹੈ ਖੂਬਸੂਰਤ ਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਦਾ ਭਰਾ ਦਿਗਵਿਜੇ ਸਿੰਘ ਵੀ ਇੱਕ ਮਸ਼ਹੂਰ ਗੋਲਫਰ ਹੈ