ਟੀਵੀ ਦੀ ਦੁਨੀਆ ਤੋਂ ਲੈ ਕੇ ਫਿਲਮਾਂ ਤੱਕ ਅਤੇ ਫਿਰ ਕ੍ਰਿਕਟ ਦੇ ਮੈਦਾਨ ਤੱਕ, ਸਾਡੀ ਬ੍ਰਥਡੇ ਗਰਲ ਯਾਨੀ ਮੰਦਿਰਾ ਬੇਦੀ ਜਿਸ ਨੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ, ਉਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ।

ਮੰਦਿਰਾ ਹਰ ਪੱਖੋਂ ਸੰਪੂਰਨ ਕਲਾਕਾਰ ਹੈ। 51 ਸਾਲ ਦੀ ਉਮਰ 'ਚ ਅੱਜਕੱਲ੍ਹ ਦੀਆਂ ਨੌਜਵਾਨ ਅਭਿਨੇਤਰੀਆਂ ਵੀ ਉਸ ਦੀ ਸ਼ਾਨਦਾਰ ਫਿਗਰ ਨੂੰ ਦੇਖ ਹੈਰਾਨ ਹੋ ਜਾਂਦੀਆਂ ਹਨ।

ਜੇਕਰ ਮੰਦਿਰਾ ਹਰ ਖੇਤਰ ਵਿੱਚ ਪਰਫੈਕਟ ਹੈ ਤਾਂ ਸੋਚੋ ਕਿ ਉਹ ਇੱਕ ਦਿਨ ਵਿੱਚ ਕਿੰਨੀ ਕਮਾਈ ਕਰ ਰਹੀ ਹੋਵੇਗੀ। ਤਾਂ ਅੱਜ ਮੰਦਿਰਾ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਸ ਦੀ ਜਾਇਦਾਦ ਬਾਰੇ ਦੱਸਣ ਜਾ ਰਹੇ ਹਾਂ...

ਅਦਾਕਾਰਾ ਬਹੁ-ਕਰੋੜੀ ਬੰਗਲੇ 'ਰਾਮਾ' ਦੀ ਮਾਲਕਣ ਹੈ। ਇਸ ਸ਼ਾਨਦਾਰ ਮਹਿਲ ਵਰਗੇ ਬੰਗਲੇ ਦੇ ਨਾਂ ਉਸਦੇ ਪਤੀ ਰਾਜ ਦੇ 'ਰਾ' ਅਤੇ ਮੰਦਿਰਾ ਦੀ 'ਮਾ' ਤੋਂ ਬਣਿਆ ਹੈ।

ਅਭਿਨੇਤਰੀ ਦੀ ਕੁੱਲ ਜਾਇਦਾਦ ਲਗਭਗ 2.3 ਮਿਲੀਅਨ ਡਾਲਰ ਯਾਨੀ ਲਗਭਗ 18 ਕਰੋੜ ਰੁਪਏ ਹੈ।

ਉਹ ਇੱਕ ਫਿਲਮ ਲਈ 50 ਲੱਖ ਤੋਂ 1 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ।

ਮੰਦਿਰਾ ਇੱਕ ਮਸ਼ਹੂਰ ਫੈਸ਼ਨ ਡਿਜ਼ਾਈਨਰ ਵੀ ਹੈ। ਉਹ ਖੁਦ ਸਾੜੀਆਂ ਡਿਜ਼ਾਈਨ ਕਰਦੀ ਹੈ, ਜੋ ਕਿ ਐਮਾਜ਼ਾਨ, ਫਲਿੱਪਕਾਰਟ ਅਤੇ ਮਿੰਤਰਾ ਵਰਗੀਆਂ ਈ-ਕਾਮਰਸ ਵੈੱਬਸਾਈਟਾਂ 'ਤੇ ਉਪਲਬਧ ਹਨ।

ਇਸ ਤੋਂ ਇਲਾਵਾ ਗਾਰਮਿਨ ਇੰਡੀਆ ਨੇ ਮੰਦਿਰਾ ਬੇਦੀ ਨੂੰ ਫਿਟਨੈੱਸ ਕੋਚ ਅਤੇ ਬ੍ਰਾਂਡ ਅੰਬੈਸਡਰ ਵੀ ਬਣਾਇਆ ਹੈ, ਜਿਸ ਲਈ ਅਭਿਨੇਤਰੀ ਕਰੀਬ 2 ਤੋਂ 4 ਕਰੋੜ ਰੁਪਏ ਚਾਰਜ ਕਰਦੀ ਹੈ।

ਅੱਜ-ਕੱਲ ਸਿਤਾਰੇ ਆਪਣੀ ਇਕ ਪੋਸਟ ਤੋਂ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਲੱਖਾਂ-ਕਰੋੜਾਂ ਰੁਪਏ ਕਮਾ ਲੈਂਦੇ ਹਨ। ਅਜਿਹੇ 'ਚ ਫਿਟਨੈੱਸ ਫ੍ਰੀਕ ਅਤੇ ਸਟਾਈਲ ਆਈਕਨ ਮੰਦਿਰਾ ਕਿਵੇਂ ਪਿੱਛੇ ਰਹੇਗੀ?

ਉਹ ਇਸ਼ਤਿਹਾਰਬਾਜ਼ੀ ਲਈ ਬਰਾਂਡਾਂ ਤੋਂ ਲੱਖਾਂ ਡਾਲਰ ਵਸੂਲਦੀ ਹੈ। ਮੰਦਿਰਾ ਬੇਦੀ ਦੀ ਸਾਲਾਨਾ ਕਮਾਈ ਇੱਕ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਅਭਿਨੇਤਰੀ ਦੀ ਕੁੱਲ ਜਾਇਦਾਦ ਹਰ ਸਾਲ 20 ਫੀਸਦੀ ਵਧ ਰਹੀ ਹੈ।