ਕਦੇ ਉਸਨੇ 'ਦਿਲ ਸੇ ਦਿਲ ਤੱਕ' ਦਾ ਸਫ਼ਰ ਤੈਅ ਕੀਤਾ ਤਾਂ ਕਦੇ 'ਨਾਗਿਨ' ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਅਸੀਂ ਗੱਲ ਕਰ ਰਹੇ ਹਾਂ ਜੈਸਮੀਨ ਭਸੀਨ ਦੀ,



ਜੋ ਟੀਵੀ ਦੀ ਦੁਨੀਆ ਦੀ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਰਾਜਸਥਾਨ ਦੇ ਕੋਟਾ 'ਚ 28 ਜੂਨ 1990 ਨੂੰ ਜਨਮੀ ਜੈਸਮੀਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ, ਪਰ ਹਮੇਸ਼ਾ ਅਜਿਹਾ ਨਹੀਂ ਸੀ।



ਇੱਕ ਸਮਾਂ ਸੀ ਜਦੋਂ ਜੈਸਮੀਨ ਨੇ ਮੁਸ਼ਕਿਲਾਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਬਰਥਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਉਸੇ ਕਹਾਣੀ ਤੋਂ ਜਾਣੂ ਕਰਵਾ ਰਹੇ ਹਾਂ...



ਸਿੱਖ ਪਰਿਵਾਰ ਨਾਲ ਸਬੰਧਤ ਜੈਸਮੀਨ ਨੇ ਆਪਣੀ ਪੜ੍ਹਾਈ ਕੋਟਾ ਤੋਂ ਹੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਅਤੇ ਕਈ ਇਸ਼ਤਿਹਾਰਾਂ 'ਚ ਕੰਮ ਕੀਤਾ।



ਸਾਲ 2011 ਦੌਰਾਨ ਜੈਸਮੀਨ ਨੇ ਸਿਲਵਰ ਸਕ੍ਰੀਨ 'ਤੇ ਦਸਤਕ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਮਿਲ ਫਿਲਮਾਂ ਨਾਲ ਕੀਤੀ।



ਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਮਿਲ ਫਿਲਮ 'ਵਨਮ' 'ਚ ਕੰਮ ਕੀਤਾ ਸੀ। ਇਸ ਤੋਂ ਬਾਅਦ, ਉਹ ਦੱਖਣ ਭਾਰਤ ਦੀ ਕਰੋੜਪਤੀ, ਵੇਟਾ, ਲੇਡੀਜ਼ ਐਂਡ ਜੈਂਟਲਮੈਨ, ਜਿਲ ਜੰਗ ਜੈਕ ਸਮੇਤ ਕਈ ਫਿਲਮਾਂ ਵਿੱਚ ਨਜ਼ਰ ਆਈ।



ਸਾਲ 2017 'ਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਸਟਾਰਰ ਸ਼ੋਅ 'ਦਿਲ ਸੇ ਦਿਲ ਤਕ' ਨੇ ਉਸ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ।



ਇਸ ਤੋਂ ਬਾਅਦ 2019 'ਚ ਸੀਰੀਅਲ 'ਦਿਲ ਤੋ ਹੈਪੀ ਹੈ ਜੀ' ਨੇ ਉਨ੍ਹਾਂ ਦੀ ਪ੍ਰਸਿੱਧੀ 'ਚ ਹੋਰ ਵਾਧਾ ਕੀਤਾ।



ਜੈਸਮੀਨ ਭਸੀਨ ਨੂੰ ਗਿੱਪੀ ਗਰੇਵਾਲ ਨੇ ਆਪਣੀ ਫਿਲਮ 'ਹਨੀਮੂਨ' 'ਚ ਮੌਕਾ ਦਿੱਤਾ ਸੀ। ਇਹ ਫਿਲਮ 2022 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਿਲਿਆ ਸੀ।



ਜੈਸਮੀਨ ਦਾ ਸਫਰ ਇੰਨਾ ਆਸਾਨ ਨਹੀਂ ਸੀ। ਉਸ ਦੇ ਜੀਵਨ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸਨੇ ਇੱਕ ਭਿਆਨਕ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ। ਰਿਜੈਕਸ਼ਨ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।