ਬਾਲੀਵੁੱਡ ਅਦਾਕਾਰ ਸੋਨੂੰ ਸੂਦ ਗਠੀਏ ਦੀ ਬੀਮਾਰੀ ਨਾਲ ਜੂਝ ਰਹੇ ਲੋਕਾਂ ਦਾ ਇਲਾਜ ਕਰਵਾਉਣਗੇ।
ਉਨ੍ਹਾਂ ਦੀ ਚੈਰਿਟੀ ਸੰਸਥਾ ‘ਸੂਦ ਚੈਰਿਟੀ ਫਾਊਂਡੇਸ਼ਨ’ ਨੇ ਗੋਡਿਆਂ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ‘ਕਦਮ ਵਧਾਏ ਜਾ’ ਮੁਹਿੰਮ ਸ਼ੁਰੂ ਕੀਤੀ ਹੈ।
ਸੋਨੂੰ ਸੂਦ ਨੇ ਦੱਸਿਆ ਕਿ 50 ਸਾਲ ਦੀ ਉਮਰ ਤੋਂ ਬਾਅਦ ਗਠੀਏ ਦੀ ਬੀਮਾਰੀ ਲੋਕਾਂ ’ਚ ਆਮ ਹੋ ਜਾਂਦੀ ਹੈ।
ਗੰਭੀਰ ਮਾਮਲਿਆਂ ’ਚ ਮਰੀਜ਼ ਨੂੰ ਦਰਦ ਤੋਂ ਰਾਹਤ ਦੇਣ ਲਈ ਟੋਟਲ ਨੀ ਰਿਪਲੇਸਮੈਂਟ ਸਰਜਰੀ ਦੀ ਜ਼ਰੂਰਤ ਹੁੰਦੀ ਹੈ।
ਹਰ ਕੋਈ ਇਸ ਦਾ ਖਰਚਾ ਨਹੀਂ ਉਠਾ ਸਕਦਾ, ਇਸ ਲਈ ਸੂਦ ਚੈਰਿਟੀ ਫਾਊਂਡੇਸ਼ਨ ਦੀ ਮੁਹਿੰਮ ਰਾਹੀਂ ਅਸੀਂ ਅਜਿਹੇ ਲੋੜਵੰਦ ਮਰੀਜ਼ਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਵਰਗੀ ਹੋ ਸਕੇ।
ਦੱਸ ਦੇਈਏ ਕਿ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਦੀ ਮਦਦ ਕੀਤੀ ਸੀ
ਸੋਨੂੰ ਸੂਦ ਟਵਿਟਰ ’ਤੇ ਵੀ ਬੇਹੱਦ ਸਰਗਰਮ ਰਹਿੰਦੇ ਹਨ ਤੇ ਮਦਦ ਮੰਗਣ ਵਾਲਿਆਂ ਲਈ ਅੱਗੇ ਵੀ ਆਉਂਦੇ ਹਨ।
ਕਾਬਿਲੇਗ਼ੌਰ ਹੈ ਕਿ ਸੋਨੂੰ ਸੂਦ ਨੂੰ ਆਮ ਲੋਕਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ।
ਉਹ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ
ਉਨ੍ਹਾਂ ਨੇ ਹਾਲ ਹੀ ਚ ਕੈਂਸਰ ਤੋਂ ਪੀੜਤ ਇੱਕ ਬੱਚੇ ਦਾ ਇਲਾਜ ਵੀ ਕਰਾਇਆ ਸੀ।