ਕਰੀਨਾ ਕਪੂਰ ਬਾਲੀਵੁੱਡ ਦੀ ਟੌਪ ਅਦਾਕਾਰਾ ਹੈ। ਉਹ ਆਪਣੀ ਐਕਟਿੰਗ ਤੇ ਸ਼ਾਨਦਾਰ ਫੈਸ਼ਨ ਸੈਂਸ ਲਈ ਮਸ਼ਹੂਰ ਹੈ। ਇਸ ਦੇ ਨਾਲ ਨਾਲ ਇੱਕ ਹੋਰ ਚੀਜ਼ ਵੀ ਹੈ, ਜਿਸ ਦੇ ਲਈ ਅਦਾਕਾਰਾ ਮਸ਼ਹੂਰ ਹੈ
ਉਹ ਕਿਹੜੀ ਚੀਜ਼ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦਸ ਦਈਏ ਕਿ ਕਰੀਨਾ ਕਪੂਰ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਰਨ ਜੌਹਰ ਕਰੀਨਾ ਦੀ ਪੋਲ ਖੋਲਦੇ ਨਜ਼ਰ ਆ ਰਹੇ ਹਨ।
ਇਹ ਵੀਡੀਓ `ਦ ਕਪਿਲ ਸ਼ਰਮਾ ਸ਼ੋਅ` ਦਾ ਹੈ। ਵੀਡੀਓ `ਚ ਕਰੀਨਾ ਅਕਸ਼ੇ ਕੁਮਾਰ ਤੇ ਕਿਆਰਾ ਅਡਵਾਨੀ ਨਾਲ ਬੈਠੀ ਨਜ਼ਰ ਆ ਰਹੀ ਹੈ।
ਕਪਿਲ ਕਰੀਨਾ ਨੂੰ ਦੱਸਦੇ ਹਨ ਕਿ ਕਰੀਨਾ ਬਾਰੇ ਇੰਡਸਟਰੀ `ਚ ਇੱਕ ਅਫਵਾਹ ਹੈ ਕਿ ਇੰਡਸਟਰੀ ਦੀ ਸਭ ਤੋਂ ਵੱਡੀ ਚੁਗਲਖੋਰ ਹੈ।
ਕਪਿਲ ਕਹਿੰਦੇ ਹਨ, ਇੰਡਸਟਰੀ ਦੀਆਂ ਗੱਲਾਂ ਜਾਨਣ ਲਈ ਤੁਹਾਡਾ ਇੱਕ ਗਰੁੱਪ ਹੈ ਜਿਸ ਦੇ ਤੁਸੀਂ (ਕਰੀਨਾ) ਚੇਅਰਪਰਸਨ ਹੋ। ਕੀ ਇਹ ਸੱਚ ਹੋ?
ਇਸ ਤੇ ਕਰੀਨਾ ਕਪੂਰ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ ਅਤੇ ਕਪਿਲ ਸ਼ਰਮਾ ਕਰੀਨਾ ਨੂੰ ਕਰਨ ਜੌਹਰ ਦਾ ਇੱਕ ਵੀਡੀਓ ਦਿਖਾਉਂਦੇ ਹਨ। ਜਿਸ ਵਿੱਚ ਕਰਨ ਕਰੀਨਾ ਦੀ ਪੋਲ ਖੋਲਦੇ ਹੋਏ ਨਜ਼ਰ ਆ ਰਹੇ ਹਨ
ਕਪਿਲ ਨੇ ਸ਼ੋਅ `ਚ ਕਰਨ ਨੂੰ ਪੁੱਛਿਆ ਕਿ ਜੇ ਉਹ ਪ੍ਰਧਾਨ ਮੰਤਰੀ ਬਣਨ ਤੇ ਉਨ੍ਹਾਂ ਨੇ ਬਾਲੀਵੁੱਡ ਐਕਟਰਾਂ ਨੂੰ ਮੰਤਰਾਲੇ ਦੇਣੇ ਹੋਣ ਤਾਂ ਉਹ ਕਿਹੜੇ ਐਕਟਰ ਨੂੰ ਕਿਹੜਾ ਮੰਤਰਾਲਾ ਦੇਣਗੇ?
ਅੱਗੇ ਕਪਿਲ ਕਰੀਨਾ ਕਪੂਰ ਦਾ ਨਾਂ ਲੈਂਦੇ ਹਨ ਅਤੇ ਕਰਨ ਨੂੰ ਪੁੱਛਦੇ ਹਨ ਕਿ ਕਰੀਨਾ ਕਪੂਰ ਨੂੰ ਕਿਹੜੀ ਮੰਤਰੀ ਬਣਾਇਆ ਜਾਵੇਗਾ?
ਕਰਨ ਇਸ ਸਵਾਲ ਦੇ ਜਵਾਬ `ਚ ਕਹਿੰਦੇ ਹਨ, ਗੌਸਿਪ ਯਾਨਿ ਚੁਗਲੀ ਮੰਤਰੀ। ਕਰਨ ਅੱਗੇ ਕਹਿੰਦੇ ਹਨ ਕਿ ਕਰੀਨਾ ਦਾ ਘਰ ਚੁਗਲੀਆਂ ਦਾ ਮੁੱਖ ਅੱਡਾ ਹੈ।
ਉਹ ਸਵੇਰੇ ਉੱਠਦੇ ਸਾਰ ਕਰੀਬ 10 ਫੋਨ ਘੁਮਾਉਂਦੀ ਹੈ ਅਤੇ ਹਰ ਜਣੇ ਨੂੰ ਪੁੱਛਦੀ ਹੈ ਕਿ ਤਾਜ਼ਾ ਖਬਰ ਕੀ ਹੈ? ਫ਼ਿਰ ਇਸ ਤੋਂ ਬਾਅਦ ਉਹ ਖਬਰ ਨੂੰ ਕਨਫਰਮ ਕਰਨ ਲਈ ਕਰਨ ਨੂੰ ਫੋਨ ਕਰਦੀ ਹੈ। ਹਾਲਾਂਕਿ ਇਹ ਵੀਡੀਓ ਕਾਫ਼ੀ ਪੁਰਾਣਾ ਹੈ ਪਰ ਇਸ ਸਮੇਂ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਹੈ