ਸਾਬਕਾ ਮਿਸ ਵਰਲਡ ਅਤੇ ਅਦਾਕਾਰਾ ਮਾਨੁਸ਼ੀ ਛਿੱਲਰ (Manushi Chhillar) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।

ਇਸਦੀ ਵਜ੍ਹਾ ਉਸਦੀ ਕੋਈ ਫਿਲਮ ਨਹੀਂ ਸਗੋਂ ਰਿਲੇਸ਼ਨਸ਼ਿਪ ਸਟੇਟਸ ਹੈ।

ਜਾਣਕਾਰੀ ਮੁਤਾਬਕ ਮਾਨੁਸ਼ੀ ਕਾਰੋਬਾਰੀ ਨਿਖਿਲ ਕਾਮਤ (Nikhil Kamath) ਨੂੰ ਡੇਟ ਕਰ ਰਹੀ ਹੈ।

ਖਾਸ ਗੱਲ ਇਹ ਹੈ ਕਿ ਉਮਰ ਦਾ ਫਾਸਲਾ ਖਤਮ ਕਰ ਅਦਾਕਾਰਾ ਦਾ ਨਾਅ ਇਸ ਕਾਰੋਬਾਰੀ ਨਾਮ ਜੋੜਿਆ ਜਾ ਰਿਹਾ ਹੈ।

ਦੱਸ ਦੇਈਏ ਕਿ 25 ਸਾਲਾ ਮਾਨੁਸ਼ੀ ਛਿੱਲਰ ਜ਼ੀਰੋਧਾ ਦੇ ਸਹਿ-ਸੰਸਥਾਪਕ 35 ਸਾਲਾ ਨਿਖਿਲ ਕਾਮਤ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਘੁੰਮਦੇ ਦੇਖਿਆ ਗਿਆ ਹੈ।

ਦੱਸ ਦੇਈਏ ਕਿ ਨਿਖਿਲ ਮਸ਼ਹੂਰ ਬਿਜ਼ਨੈੱਸਮੈਨ ਜ਼ੀਰੋਧਾ ਦੇ ਸਹਿ-ਸੰਸਥਾਪਕ ਹਨ। ਉਹ ਸਾਲ 2021 ਵਿੱਚ ਮਾਨੁਸ਼ੀ ਨੂੰ ਮਿਲੇ ਸੀ।

ਇੱਕ ਰਿਪੋਰਟ ਦੇ ਅਨੁਸਾਰ, ਕਾਮਥ 17 ਸਾਲ ਦੇ ਸੀ ਜਦੋਂ ਉਨ੍ਹਾਂ ਨੂੰ ਇੱਕ ਕਾਲ ਸੈਂਟਰ ਵਿੱਚ ਪਹਿਲੀ ਨੌਕਰੀ ਮਿਲੀ।

ਉਦੋਂ ਉਨ੍ਹਾਂ ਦੀ ਤਨਖਾਹ ਸਿਰਫ 8,000 ਰੁਪਏ ਸੀ ਅਤੇ ਅੱਜ ਉਹ ਦੇਸ਼ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹਨ। ਇਹ ਵੀ ਦੱਸ ਦੇਈਏ ਕਿ ਨਿਖਿਲ ਦਾ ਤਲਾਕ ਹੋ ਚੁੱਕਾ ਹੈ।

ਉਨ੍ਹਾਂ ਨੇ ਇਟਲੀ ਦੇ ਫਲੋਰੈਂਸ ਵਿੱਚ ਅਮਾਂਡਾ ਨਾਲ ਸੱਤ ਫੇਰੇ ਲਏ, ਪਰ ਇੱਕ ਸਾਲ ਵਿੱਚ ਹੀ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।

ਮਾਨੁਸ਼ੀ ਨੇ ਸਾਲ 2017 'ਚ ਦੇਸ਼ ਲਈ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਸਾਲ 2022 ਵਿੱਚ, ਉਸਨੇ ਅਕਸ਼ੈ ਕੁਮਾਰ ਦੇ ਨਾਲ ਫਿਲਮ 'ਸਮਰਾਟ ਪ੍ਰਿਥਵੀਰਾਜ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ।