ਲੋਕ ਐਸ਼ਵਰਿਆ ਰਾਏ ਬੱਚਨ ਦੀ ਐਕਟਿੰਗ ਦੇ ਹੀ ਨਹੀਂ, ਉਸ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ। ਉਨ੍ਹਾਂ ਦੇ ਕੰਮ ਨੂੰ ਹਰ ਫਿਲਮ 'ਚ ਪਸੰਦ ਕੀਤਾ ਜਾਂਦਾ ਹੈ।

ਐਸ਼ਵਰਿਆ ਰਾਏ ਸਾਲ 'ਚ ਬਹੁਤ ਘੱਟ ਫਿਲਮਾਂ ਕਰਦੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਜ਼ਿਆਦਾ ਕਮਾਈ ਕਰਦੀ ਹੈ।

ਇਸ ਤੋਂ ਇਲਾਵਾ ਉਹ ਕਰੋੜਾਂ ਦੀ ਜਾਇਦਾਦ ਦੀ ਮਾਲਕ ਵੀ ਹੈ, ਜੋ ਅਭਿਸ਼ੇਕ ਬੱਚਨ ਦੀ ਸੰਪਤੀ ਤੋਂ ਕਿਤੇ ਜ਼ਿਆਦਾ ਹੈ।

ਐਸ਼ਵਰਿਆ ਰਾਏ ਬੱਚਨ ਦੀ ਕੁੱਲ ਜਾਇਦਾਦ 10 ਕਰੋੜ ਡਾਲਰ ਹੈ। ਜੇਕਰ ਇਸਨੂੰ ਭਾਰਤੀ ਕਰੰਸੀ ਚ ਬਦਲਿਆ ਜਾਵੇ ਤਾਂ ਇਹ 817 ਕਰੋੜ ਰੁਪਏ ਹੈ। ਅਭਿਸ਼ੇਕ ਬੱਚਨ ਦੀ ਕੁੱਲ ਜਾਇਦਾਦ 203 ਕਰੋੜ ਰੁਪਏ ਹੈ।

ਐਸ਼ਵਰਿਆ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਉਹ ਇੱਕ ਫਿਲਮ ਲਈ 10 ਤੋਂ 12 ਕਰੋੜ ਰੁਪਏ ਫੀਸ ਲੈਂਦੀ ਹੈ। ਇਸ ਤੋਂ ਇਲਾਵਾ ਐਸ਼ਵਰਿਆ ਕਈ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਐਂਡੋਰਸ ਕਰਦੀ ਹੈ, ਜਿਸ ਕਾਰਨ ਉਹ ਕਾਫੀ ਕਮਾਈ ਕਰਦੀ ਹੈ

ਰਿਪੋਰਟ ਮੁਤਾਬਕ ਐਸ਼ਵਰਿਆ ਬਰਾਂਡ ਐਂਡੋਰਸਮੈਂਟ ਤੋਂ ਸਾਲਾਨਾ 80 ਤੋਂ 90 ਕਰੋੜ ਰੁਪਏ ਕਮਾ ਲੈਂਦੀ ਹੈ। ਉਹ ਇੱਕ ਦਿਨ ਦੀ ਸ਼ੂਟਿੰਗ ਲਈ 6 ਤੋਂ 7 ਕਰੋੜ ਰੁਪਏ ਲੈਂਦੀ ਹੈ।

ਇਸ ਤੋਂ ਇਲਾਵਾ ਐਸ਼ਵਰਿਆ ਰਾਏ ਨੇ ਐਨਵਾਇਰਮੈਂਟਲ ਇੰਟੈਲੀਜੈਂਸ ਅਤੇ ਹੈਲਥ ਕੇਅਰ ਸਟਾਰਟਅੱਪਸ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ।

ਬਾਂਦਰਾ, ਮੁੰਬਈ ਵਿੱਚ ਇੱਕ 5 ਬੈੱਡਰੂਮ ਸ਼ਾਨਾਦਰ ਅਪਾਰਟਮੈਂਟ ਹੈ। ਇਸ ਦੀ ਕੀਮਤ 30 ਕਰੋੜ ਰੁਪਏ ਹੈ। ਏਸ਼ੀਆਨੈੱਟ ਦੀ ਖਬਰ ਮੁਤਾਬਕ ਦੁਬਈ ਦੇ ਸੈਂਚੂਰੀ ਫਾਲਸ 'ਚ ਉਨ੍ਹਾਂ ਦਾ ਇਕ ਵਿਲਾ ਹੈ, ਜਿਸ ਦੀ ਕੀਮਤ ਕਰੀਬ 15.6 ਕਰੋੜ ਰੁਪਏ ਹੈ।

ਐਸ਼ਵਰਿਆ ਰਾਏ ਬੱਚਨ ਲਗਜ਼ਰੀ ਕਾਰਾਂ ਦੀ ਸ਼ੌਕੀਨ ਹੈ। ਉਸ ਦੀ ਕਾਰ ਸੰਗ੍ਰਹਿ ਵਿੱਚ ਰੋਲਸ ਰਾਇਸ ਗੋਸਟ (7.95 ਕਰੋੜ), ਮਰਸੀਡੀਜ਼ ਬੈਂਜ਼ S350d ਕੂਪ (1.60 ਕਰੋੜ) ਅਤੇ 1.58 ਕਰੋੜ ਦੀ ਔਡੀ A8L ਸ਼ਾਮਲ ਹੈ।

ਇਸ ਤੋਂ ਇਲਾਵਾ ਉਸ ਕੋਲ ਮਰਸੀਡੀਜ਼-ਬੈਂਜ਼ S500 ਅਤੇ Lexus LX 570 ਵਰਗੀਆਂ ਕਾਰਾਂ ਵੀ ਹਨ। ਐਸ਼ਵਰਿਆ ਰਾਏ ਬੱਚਨ ਨੂੰ ਹਾਲ ਹੀ 'ਚ ਫਿਲਮ 'ਪੋਂਨਿਯਿਨ ਸੇਲਵਨ I' 'ਚ ਦੇਖਿਆ ਗਿਆ ਸੀ