ਹਾਲ ਹੀ 'ਚ ਅਭਿਨੇਤਰੀ ਨੋਰਾ ਫਤੇਹੀ, ਆਯੁਸ਼ਮਾਨ ਖੁਰਾਨਾ ਅਤੇ ਜੈਦੀਪ ਅਹਲਾਵਤ ਦੇ ਨਾਲ ਫ਼ਿਲਮ 'ਐਕਸ਼ਨ ਹੀਰੋ' ਦੇ ਪ੍ਰਮੋਸ਼ਨ ਲਈ ਦਿ ਕਪਿਲ ਸ਼ਰਮਾ ਸ਼ੋਅ 'ਤੇ ਨਜ਼ਰ ਆਈ ਸੀ
ਇੱਥੇ ਕਲਾਕਾਰਾਂ ਨੇ ਜੰਮ ਕੇ ਮਸਤੀ ਕੀਤੀ ਅਤੇ ਕਈ ਗੱਲਾ-ਬਾਤਾਂ ਵੀ ਕੀਤੀਆਂ ਅਤੇ ਇਸ ਦੌਰਾਨ 'ਐਕਸ਼ਨ' 'ਤੇ ਚਰਚਾ ਕਰਦੇ ਹੋਏ ਗੱਲ ਸੈੱਟ 'ਤੇ ਲੜਾਈਆਂ ਤੱਕ ਪਹੁੰਚ ਗਈ
ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਸਾਰੇ ਕਲਾਕਾਰਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਕਦੇ ਕਿਸੇ ਸੈੱਟ 'ਤੇ ਕਾਸਟ ਜਾਂ ਕਿਸੇ ਹੋਰ ਨਾਲ ਝਗੜਾ ਹੋਇਆ ਹੋਵੇ ?
ਇਸ 'ਤੇ ਨੋਰਾ ਨੇ ਵੀ ਆਪਣਾ ਇੱਕ ਅਨੁਭਵ ਸਾਰਿਆਂ ਨਾਲ ਸਾਂਝਾ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਨੋਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਇਕ ਸਹਿ-ਕਲਾਕਾਰ ਨੇ ਉਸ ਨੂੰ ਬਹੁਤ ਥੱਪੜ ਮਾਰੇ ਸਨ ਅਤੇ ਫਿਰ ਬਹੁਤ ਬੁਰੀ ਲੜਾਈ ਤੋਂ ਬਾਅਦ ਝਗੜਾ ਖਤਮ ਹੋਇਆ ਸੀ।
ਸੈੱਟ 'ਤੇ ਝਗੜੇ ਬਾਰੇ ਪੁੱਛੇ ਜਾਣ 'ਤੇ ਨੋਰਾ ਨੇ ਕਿਹਾ ਕਿ ਜਦੋਂ ਉਹ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਬਹੁਤ ਹੀ ਬੁਰਾ ਅਨੁਭਵ ਸੀ ਅਤੇ ਉਸ ਦਾ ਆਪਣੇ ਸਹਿ-ਅਦਾਕਾਰ ਨਾਲ ਝਗੜਾ ਹੋਇਆ ਸੀ
ਨੋਰਾ ਦੱਸਦੀ ਹੈ ਕਿ ਉਸ ਦੇ ਸਹਿ-ਅਦਾਕਾਰ ਨੇ ਉਸ ਨਾਲ ਦੁਰਵਿਵਹਾਰ ਕੀਤਾ, ਜਿਸ 'ਤੇ ਨੋਰਾ ਨੇ ਅਦਾਕਾਰ ਨੂੰ ਥੱਪੜ ਮਾਰ ਦਿੱਤਾ ਸੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਕਰਨ 'ਤੇ ਉਸ ਅਦਾਕਾਰ ਨੇ ਨੋਰਾ ਨੂੰ ਥੱਪੜ ਮਾਰ ਦਿੱਤਾ।
ਜਿਵੇਂ ਹੀ ਨੋਰਾ ਨੇ ਇਹ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਕਿੱਸੇ ਨੂੰ ਜਾਰੀ ਰੱਖਦੇ ਹੋਏ, ਨੋਰਾ ਕਹਿੰਦੀ ਹੈ ਕਿ ਜਦੋਂ ਉਸ ਨੂੰ ਅਭਿਨੇਤਾ ਦੁਆਰਾ ਥੱਪੜ ਮਾਰਿਆ ਗਿਆ ਸੀ, ਉਸਨੇ ਵੀ ਅਭਿਨੇਤਾ ਨੂੰ ਦੁਬਾਰਾ ਥੱਪੜ ਮਾਰਿਆ ਸੀ
ਅਭਿਨੇਤਾ ਫਿਰ ਵੀ ਨਹੀਂ ਰੁਕਿਆ, ਉਸਨੇ ਨੋਰਾ ਨੂੰ ਇੱਕ ਵਾਰ ਫਿਰ ਥੱਪੜ ਮਾਰ ਦਿੱਤਾ ਤੇ ਫਿਰ ਦੋਵਾਂ ਅਦਾਕਾਰਾਂ ਚ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਨੋਰਾ ਅਤੇ ਉਸ ਅਦਾਕਾਰ ਨੇ ਇੱਕ ਦੂਜੇ ਦੇ ਵਾਲ ਖਿੱਚਣੇ ਸ਼ੁਰੂ ਕਰ ਦਿੱਤੇ।