ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਪਠਾਨ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਆ ਚੁੱਕੀ ਹੈ।

ਫ਼ਿਲਮ ਦੇ ਰਿਲੀਜ਼ ਹੋਏ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਖੂਬ ਬਵਾਲ ਹੋ ਰਿਹਾ ਹੈ

ਜਿਸ ਤੋਂ ਬਾਅਦ ਇਸ ਫ਼ਿਲਮ ਦੇ ਬਾਈਕਾਟ ਕਰਨ ਦੀ ਮੰਗ ਵੀ ਟਵਿੱਟਰ ‘ਤੇ ਉੱਠਣ ਲੱਗ ਪਈ ਹੈ

ਇਸ ਦੇ ਨਾਲ ਹੀ ਕਈ ਸਿਆਸੀ ਆਗੂਆਂ ਨੇ ਦੀਪਿਕਾ ਦੇ ਇਸ ਗੀਤ ‘ਚ ਪਾਏ ਕੱਪੜਿਆਂ ‘ਤੇ ਸਵਾਲ ਖੜੇ ਕੀਤੇ ਹਨ

।ਇਸ ਵਿਵਾਦ ਦੇ ਵਿਚਾਲੇ ਸਵਰਾ ਭਾਸਕਰ ਦੀਪਿਕਾ ਦੇ ਸਮਰਥਨ ‘ਚ ਅੱਗੇ ਆਈ ਹੈ

ਸਵਰਾ ਭਾਸਕਰ ਨੇ ਦੀਪਿਕਾ ਨੂੰ ਸਪੋਰਟ ਕਰਦੇ ਹੋਏ ਇੱਕ ਟਵੀਟ ਕੀਤਾ ਹੈ ਅਤੇ ਸਿਆਸੀ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ

ਸਵਰਾ ਭਾਸਕਰ ਨੇ ਟਵੀਟ ਕੀਤਾ ‘ਮਿਲੋ ਸਾਡੇ ਦੇਸ਼ ਦੇ ਸੱਤਾਧਾਰੀ ਰਾਜ ਨੇਤਾਵਾਂ ਨੂੰ….ਅਭਿਨੇਤਰੀਆਂ ਦੇ ਕੱਪੜਿਆਂ ਨੂੰ ਵੇਖਣ ਤੋਂ ਫੁਰਸਤ ਮਿਲਦੀ ਤਾਂ ਸ਼ਾਇਦ ਕੁਝ ਕੰਮ ਵੀ ਕਰ ਲੈਂਦੇ’

ਸਵਰਾ ਭਾਸਕਰ ਦਾ ਇਹ ਟਵੀਟ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਦੀਪਿਕਾ ਦੇ ਫੈਨਸ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ

ਸਵਰਾ ਭਾਸਕਰ ਅਜਿਹੀ ਅਦਾਕਾਰਾ ਹੈ, ਜੋ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੀ ਹੈ

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਟਵੀਟ ਅਤੇ ਬਿਆਨ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ