ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਅਕਸ਼ੇ ਕੁਮਾਰ ਨੇ ਹਾਲ ਹੀ 'ਚ ਗਿਨੀਜ਼ ਵਰਲਡ ਰਿਕਾਰਡ ਤੋੜਿਆ ਹੈ।



ਦਰਅਸਲ, ਅਦਾਕਾਰ ਹਾਲ ਹੀ 'ਚ ਆਪਣੀ ਫਿਲਮ 'ਸੈਲਫੀ' ਦੇ ਪ੍ਰਮੋਸ਼ਨ ਲਈ ਮੁੰਬਈ ਪਹੁੰਚੇ ਸਨ।



ਇਸ ਪ੍ਰਮੋਸ਼ਨ ਈਵੈਂਟ 'ਚ ਅਕਸ਼ੈ ਕੁਮਾਰ ਨੂੰ ਮਿਲਣ ਲਈ ਉਨ੍ਹਾਂ ਦੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਵੀ ਪਹੁੰਚੇ ਸਨ



ਇਸ ਦੌਰਾਨ ਅਕਸ਼ੇ ਨੇ ਤਿੰਨ ਮਿੰਟਾਂ 'ਚ ਲਈਆਂ ਗਈਆਂ ਸਭ ਤੋਂ ਵੱਧ ਸੈਲਫੀ ਤਸਵੀਰਾਂ (ਸੈਲਫੀਜ਼) ਦਾ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ।



ਜਿਸ ਤੋਂ ਬਾਅਦ ਆਪਣੇ ਐਕਸ਼ਨ ਲਈ ਮਸ਼ਹੂਰ ਅਕਸ਼ੈ ਕੁਮਾਰ ਨੇ ਹੁਣ 3 ਮਿੰਟ 'ਚ 184 ਸੈਲਫੀ ਲੈ ਕੇ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।



ਤੁਹਾਨੂੰ ਦੱਸ ਦੇਈਏ ਕਿ ਇਮਰਾਨ ਹਾਸ਼ਮੀ ਅਕਸ਼ੇ ਕੁਮਾਰ ਦੀ ਫਿਲਮ 'ਸੈਲਫੀ' 'ਚ ਵੀ ਨਜ਼ਰ ਆਉਣਗੇ।



ਦੋਵੇਂ ਪਹਿਲੀ ਵਾਰ ਕਿਸੇ ਫਿਲਮ 'ਚ ਇਕੱਠੇ ਕੰਮ ਕਰਨਗੇ।



ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੈਲਫੀ' ਨੂੰ ਲੈ ਕੇ ਸੁਰਖੀਆਂ 'ਚ ਹਨ।



ਇਸ ਦੇ ਨਾਲ ਨਾਲ ਹਾਲ ਹੀ 'ਚ ਅਕਸ਼ੇ ਦੇ ਨਾਂ ਨਾਲ ਇੱਕ ਵਿਵਾਦ ਵੀ ਜੁੜਿਆ ਸੀ। ਉਹ ਇੱਕ ਵੀਡੀਓ 'ਚ ਭਾਰਤ ਦੇ ਨਕਸ਼ੇ ਉੱਪਰ ਚੱਲਦੇ ਹੋਏ ਨਜ਼ਰ ਆਏ ਸੀ।



ਇਸ ਵੀਡੀਓ ਤੋਂ ਬਾਅਦ ਅਦਾਕਾਰ ਨੂੰ ਕਾਫੀ ਟਰੋਲ ਵੀ ਹੋਣਾ ਪਿਆ ਸੀ।