ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਂ ਬਣ ਚੁੱਕੀ ਹੈ। ਹਾਲਾਂਕਿ ਇਹ ਸਫਰ ਉਸ ਲਈ ਆਸਾਨ ਨਹੀਂ ਰਿਹਾ।



ਅਦਾਕਾਰਾ ਨੇ ਹਿੰਦੀ ਫਿਲਮਾਂ ਲਈ ਆਡੀਸ਼ਨ ਵੀ ਦਿੱਤੇ, ਪਰ ਉਸ ਨੂੰ ਇਸ 'ਚ ਸਫਲਤਾ ਨਹੀਂ ਮਿਲੀ।



ਫਿਲਮ ਕੰਪੇਨੀਅਨ ਨੂੰ ਦਿੱਤੇ ਇੰਟਰਵਿਊ 'ਚ ਸੋਨਮ ਨੇ ਦੱਸਿਆ ਕਿ ਸ਼ੂਟਿੰਗ ਸ਼ੁਰੂ ਹੋਣ ਤੋਂ 6 ਦਿਨ ਪਹਿਲਾਂ ਉਸ ਨੂੰ ਹਿੰਦੀ ਪ੍ਰੋਜੈਕਟ ਤੋਂ ਹਟਾ ਦਿੱਤਾ ਗਿਆ ਸੀ।



ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਜੇ ਵੀ ਬਾਲੀਵੁੱਡ ਲਈ ਆਡੀਸ਼ਨ ਦਿੰਦੀ ਹੈ ਅਤੇ ਹਿੰਦੀ ਫਿਲਮ 'ਚ ਕੰਮ ਕਰਨ ਦੀ ਇੱਛਾ ਰੱਖਦੀ ਹੈ?



ਇਸ 'ਤੇ ਉਸ ਨੇ ਕਿਹਾ, 'ਜੇਕਰ ਮੈਂ ਹੁਣ ਆਡੀਸ਼ਨ ਦਿੰਦੀ ਹਾਂ ਅਤੇ ਆਡੀਸ਼ਨ 'ਚ ਕਾਮਯਾਬ ਨਹੀਂ ਹੋ ਸਕੀ ਤਾਂ ਮੈਂ ਇਸ ਤੋਂ ਪਰੇਸ਼ਾਨ ਨਹੀਂ ਹੁੰਦੀ।'



'ਪਰ ਪਹਿਲਾਂ, ਜੇ ਮੈਂ ਛੇ-ਸੱਤ ਸਾਲ ਪਹਿਲਾਂ ਦੇ ਆਪਣੇ ਸਫ਼ਰ ਨੂੰ ਦੇਖਾਂ, ਤਾਂ ਇਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੀ।



ਮੈਂ ਸੋਚਦੀ ਹੁੰਦੀ ਸੀ, 'ਮੈਂ ਇੱਥੇ ਫਿਲਮ ਕਿਉਂ ਨਹੀਂ ਕਰ ਰਹੀ? ਜਾਂ ਫਿਲਮ ਦੀ ਸ਼ੂਟਿੰਗ ਤੋਂ ਛੇ ਦਿਨ ਪਹਿਲਾਂ ਕਿਸੇ ਨੇ ਮੈਨੂੰ ਕਿਉਂ ਕੱਢਿਆ?



ਸੋਨਮ ਨੇ ਅੱਗੇ ਕਿਹਾ, 'ਮੈਂ ਇੱਕ ਬਹੁਤ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਤਿੰਨ ਫਿਲਮਾਂ ਦੀ ਡੀਲ ਸਾਈਨ ਕੀਤੀ। ਇਸਦੇ ਲਈ ਮੈਂ ਇੱਕ ਉਚਿਤ ਵਰਕਸ਼ਾਪ ਕੀਤੀ।



ਮੈਂ ਫਿਲਮ ਲਈ ਕੁਝ ਹੁਨਰ ਵੀ ਸਿੱਖੇ। ਪਰ ਛੇ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਕਿ ''ਡਾਇਰੈਕਟਰ ਬੇਹੱਦ ਨਰਵਸ ਹੈ, ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ ਅਤੇ ਤੁਸੀਂ ਬਹੁਤ ਸ਼ਾਂਤ ਹੋ।'' '



ਪਰ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ, ਮੈਨੂੰ ਲੱਗਦਾ ਹੈ, 'ਵਾਹ, ਰੱਬ ਨੇ ਸੱਚਮੁੱਚ ਮੈਨੂੰ ਬਚਾਇਆ। ਉਸ ਸਮੇਂ ਮੇਰਾ ਦਿਲ ਟੁੱਟ ਗਿਆ ਸੀ। ਪਰ ਬਾਅਦ 'ਚ ਮੈਨੂੰ ਸਮਝ ਆਇਆ ਕਿ ਇਸ 'ਚ ਮੇਰੀ ਹੀ ਭਲਾਈ ਸੀ।