ਸ਼ਾਹਰੁਖ ਖਾਨ ਹਾਲ ਹੀ ਵਿੱਚ ਇੱਕ ਸ਼ੂਟ ਲਈ ਅਮਰੀਕਾ ਦੇ ਲਾਸ ਏਂਜਲਸ ਵਿੱਚ ਸਨ, ਜਿੱਥੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ।



ਖਬਰਾਂ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਦੀ ਉਥੇ ਸਰਜਰੀ ਵੀ ਕਰਨੀ ਪਈ।



ਸ਼ਾਹਰੁਖ ਦੇ ਨੱਕ 'ਚ ਸੱਟ ਲੱਗਣ ਕਾਰਨ ਖੂਨ ਨਿਕਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਮਾਮੂਲੀ ਆਪਰੇਸ਼ਨ ਕਰਨਾ ਪਿਆ।



ETimes ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ- ਸ਼ਾਹਰੁਖ ਖਾਨ ਲਾਸ ਏਂਜਲਸ 'ਚ ਇਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ, ਜਿੱਥੇ ਉਨ੍ਹਾਂ ਦੇ ਨੱਕ 'ਤੇ ਸੱਟ ਲੱਗ ਗਈ।



ਉਨ੍ਹਾਂ ਦੇ ਨੱਕ 'ਚੋਂ ਖੂਨ ਨਿਕਲਣ ਲੱਗਾ, ਜਿਸ ਕਾਰਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲਿਜਾਇਆ ਗਿਆ।



ਡਾਕਟਰਾਂ ਨੇ ਉਨ੍ਹਾਂ ਦੀ ਟੀਮ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਖੂਨ ਵਹਿਣ ਨੂੰ ਰੋਕਣ ਲਈ ਛੋਟੀ ਜਿਹੀ ਸਰਜਰੀ ਦੀ ਲੋੜ ਪਵੇਗੀ।



ਆਪ੍ਰੇਸ਼ਨ ਤੋਂ ਬਾਅਦ ਸ਼ਾਹਰੁਖ ਦੇ ਨਾਮ 'ਤੇ ਬੈਂਡੇਜ ਬੰਨ੍ਹੀ ਨਜ਼ਰ ਆ ਰਹੀ ਹੈ। ਸ਼ਾਹਰੁਖ ਹੁਣ ਭਾਰਤ ਪਰਤ ਆਏ ਹਨ ਅਤੇ ਇਸ ਸੱਟ ਤੋਂ ਉਭਰ ਰਹੇ ਹਨ।



ਸ਼ਾਹਰੁਖ ਦੇ ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਪਠਾਨ' ਨੇ ਹਰ ਪਾਸੇ ਖੂਬ ਧੂਮ ਮਚਾਈ ਸੀ।



ਦੁਨੀਆ ਭਰ 'ਚ ਇਸ ਫਿਲਮ ਨੇ 1000 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਹਾਲ ਉਹ ਆਪਣੀ ਆਉਣ ਵਾਲੀ ਫਿਲਮ 'ਜਵਾਨ' ਦੀ ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ।



ਟ੍ਰੇਲਰ ਇਸੇ ਮਹੀਨੇ ਰਿਲੀਜ਼ ਹੋਵੇਗਾ। ਟਰੇਲਰ 12 ਜੁਲਾਈ ਨੂੰ ਰਿਲੀਜ਼ ਹੋ ਸਕਦਾ ਹੈ। ਟ੍ਰੇਲਰ ਟੌਮ ਕਰੂਜ਼ ਦੀ 'ਮਿਸ਼ਨ ਇੰਪੌਸੀਬਲ: ਡੇਡ ਰਿਕੋਨਿੰਗ' ਦੇ ਨਾਲ ਸਿਨੇਮਾਘਰਾਂ ਵਿੱਚ ਦਿਖਾਇਆ ਜਾਵੇਗਾ।