ਪਾਮੇਲਾ ਐਂਡਰਸਨ ਦਾ ਨਾਮ ਪੂਰੀ ਦੁਨੀਆ ਜਾਣਦੀ ਹੈ। ਇਹੀ ਨਹੀਂ ਭਾਰਤ ਵਿੱਚ ਵੀ ਇਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।ਪਰ ਕੀ ਤੁਹਾਨੂੰ ਪਤਾ ਹੈ ਕਿ ਪਾਮੇਲਾ ਅੱਜ ਪੂਰੀ ਦੁਨੀਆ 'ਚ ਜਿੰਨੀਂ ਪ੍ਰਸਿੱਧ ਹੈ, ਉਨ੍ਹਾਂ ਹੀ ਬਚਪਨ 'ਚ ਉਸ ਦੀ ਜ਼ਿੰਦਗੀ ਪਰੇਸ਼ਾਨੀਆਂ ਤੇ ਦੁੱਖ-ਤਕਲੀਫਾਂ ਨਾਲ ਭਰੀ ਰਹੀ ਹੈ। ਬਚਪਨ 'ਚ ਪਾਮੇਲਾ ਦੀ ਜ਼ਿੰਦਗੀ ਦਰਦ ਭਰੀ ਰਹੀ ਹੈ। ਪਾਮੇਲਾ ਐਂਡਰਸਨ ਦਾ ਜਨਮ 1 ਜੁਲਾਈ 1957 ਨੂੰ ਕੈਨੇਡਾ ਵਿੱਚ ਹੋਇਆ ਸੀ। ਅੱਜ ਅਸੀਂ ਤੁਹਾਨੂੰ ਪਾਮੇਲਾ ਦੀ ਜ਼ਿੰਦਗੀ ਦੇ ਅਜਿਹੇ ਪੰਜ ਰਾਜ਼ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਸੁਣੇ ਹੋਣਗੇ। ਉਹ ਜਿੰਨੀ ਆਪਣੇ ਕੰਮ ਨੂੰ ਲੈ ਕੇ ਚਰਚਾ 'ਚ ਰਹੀ, ਓਨੀ ਹੀ ਜ਼ਿਆਦਾ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਬਟੋਰੀਆਂ। ਮਸ਼ਹੂਰ ਸੀਰੀਅਲ 'ਬੇਵਾਚ' 'ਚ ਸੀਜੇ ਪਾਰਕਰ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕਰਨ ਵਾਲੀ ਪਾਮੇਲਾ ਐਂਡਰਸਨ ਕਿਸੇ ਜਾਣ-ਪਛਾਣ ਦੀ ਮੋਹਤਾਜ ਨਹੀਂ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਪਾਮੇਲਾ ਜਵਾਨ ਸੀ ਤਾਂ ਉਹ ਕਈ ਵਾਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ। ਇਸ ਦਾ ਜ਼ਿਕਰ ਉਸਨੇ ਖੁਦ ਕਈ ਇੰਟਰਵਿਊਜ਼ ਵਿੱਚ ਕੀਤਾ ਹੈ। ਪਾਮੇਲਾ ਨੇ ਸੀਐਨਐਨ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਸਿਰਫ਼ ਛੇ ਸਾਲ ਦੀ ਸੀ ਜਦੋਂ ਉਹ ਪਹਿਲੀ ਵਾਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ। ਉਸ ਦੌਰਾਨ ਉਸ ਦੀ ਆਇਆ ਯਾਨਿ ਬੇਬੀਸਿਟਰ ਨੇ ਉਸ ਦਾ ਸ਼ੋਸ਼ਣ ਕੀਤਾ ਸੀ। ਜਦੋਂ ਉਹ 12 ਸਾਲ ਦੀ ਹੋਈ ਤਾਂ ਉਸ ਦੇ ਦੋਸਤ ਦੇ ਬੁਆਏਫ੍ਰੈਂਡ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਦੇ ਨਾਲ ਹੀ 14 ਸਾਲ ਦੀ ਉਮਰ 'ਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ। ਪਾਮੇਲਾ ਨੇ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਦੇ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਸਨੇ ਕਈ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ। ਜਦੋਂ ਉਹ ਸਿਰਫ 22 ਸਾਲ ਦੀ ਸੀ