ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਦੇ ਕਲਾਕਾਰ ਹਨ। ਇਹੀ ਨਹੀਂ ਦਿਲਜੀਤ ਉਨ੍ਹਾਂ ਚੋਣਵੇਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਨਾਮ ਕਮਾਇਆ ਹੈ। ਕੋਚੈਲਾ ਪਰਫਾਰਮੈਂਸ ਤੋਂ ਬਾਅਦ ਤਾਂ ਦਿਲਜੀਤ ਪੂਰੀ ਦੁਨੀਆ 'ਚ ਛਾਏ ਹੋਏ ਹਨ। ਇਸ ਦਰਮਿਆਨ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦਿਲਜੀਤ ਦੀ ਫਿੱਟ ਤੇ ਤੰਦਰੁਸਤ ਬੌਡੀ ਦਾ ਕੀ ਰਾਜ਼ ਹੈ। ਇਸ ਦੇ ਬਾਰੇ ਦਿਲਜੀਤ ਨੇ ਖੁਦ ਗੱਲ ਕੀਤੀ ਸੀ। ਹਾਲਾਂਕਿ ਉਨ੍ਹਾਂ ਦਾ ਲਹਿਜ਼ਾ ਕਾਫੀ ਜ਼ਿਆਦਾ ਮਜ਼ਾਕੀਆ ਲੱਗ ਰਿਹਾ ਹੈ, ਪਰ ਗੱਲਾਂ ਗੱਲਾਂ 'ਚ ਉਨ੍ਹਾਂ ਨੇ ਆਪਣੀ ਡੇਲੀ ਰੂਟੀਨ ਫੈਨਜ਼ ਨਾਲ ਸ਼ੇਅਰ ਕੀਤੀ ਸੀ। ਦਿਲਜੀਤ ਨੇ ਕਿਹਾ ਕਿ ਉਹ ਖੂਬ ਖਾਂਦੇ ਹਨ, ਪਰ ਵਰਕਆਊਟ ਵੀ ਕਾਫੀ ਜ਼ਿਆਦਾ ਕਰਦੇ ਹਨ। ਵੀਡੀਓ 'ਚ ਦਿਲਜੀਤ ਬੋਲਦੇ ਨਜ਼ਰ ਆ ਰਹੇ ਹਨ। ਕਿ ਸਵੇਰੇ 8 ਵਜੇ ਉੱਠ ਕੇ ਉਹ ਹਲਕਾ ਫੁਲਕਾ ਖਾਂਦੇ ਹਨ। ਫਿਰ 11 ਵਜੇ ਉਹ ਫਿਰ ਕੁੱਝ ਖਾਂਦੇ ਹਨ। ਇਸ ਤੋਂ ਬਾਅਦ ਉਹ ਦੁਪਹਿਰ ਨੂੰ ਰੋਟੀ ਖਾਂਦੇ ਹਨ। ਇਸ ਤੋਂ ਬਾਅਦ ਸ਼ਾਮ ਨੂੰ ਉਹ ਪਕੌੜੇ ਤੇ ਚਾਹ ਲੈਂਦੇ ਹਨ ਅਤੇ ਫਿਰ ਰਾਤ ਨੂੰ ਦੁੱਧ ਨਾਲ ਕੁੱਝ ਖਾ ਲੈਂਦੇ ਹਨ। ਦੇਖੋ ਵੀਡੀਓ: