Celeb Couples Age Gap 20: ਕਹਿੰਦੇ ਹਨ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ... ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਮਸ਼ਹੂਰ ਜੋੜਿਆਂ ਬਾਰੇ ਦੱਸਣ ਜਾ ਰਹੇ ਹਾਂ,



ਜਿਨ੍ਹਾਂ ਦੀ ਉਮਰ 'ਚ ਕਾਫੀ ਅੰਤਰ ਹੈ ਪਰ ਫਿਰ ਵੀ ਉਨ੍ਹਾਂ ਦੀ ਜੋੜੀ ਸਾਰਿਆਂ ਲਈ ਇੱਕ ਮਿਸਾਲ ਹੈ।



ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਂ ਹਿੰਦੀ ਸਿਨੇਮਾ ਦੀ ਸਦਾਬਹਾਰ ਜੋੜੀ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦਾ ਆਉਂਦਾ ਹੈ।



ਜਦੋਂ ਦਿਲੀਪ ਸਾਹਬ 44 ਸਾਲ ਦੇ ਸਨ ਤਾਂ ਉਨ੍ਹਾਂ ਦਾ ਵਿਆਹ 22 ਸਾਲ ਦੀ ਸਾਇਰਾ ਬਾਨੋ ਨਾਲ ਹੋਇਆ। ਦੋਵਾਂ ਵਿਚਾਲੇ 22 ਸਾਲ ਦਾ ਫਰਕ ਹੈ।



ਇਸ ਜੋੜੇ ਦੀ ਉਮਰ ਦਾ ਫਰਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਪਿਆਰ ਇਕ ਮਿਸਾਲ ਰਿਹਾ ਹੈ। ਸਾਲ 2021 'ਚ ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਦੋਹਾਂ ਦੀ 55 ਸਾਲ ਪੁਰਾਣੀ ਸਾਂਝ ਟੁੱਟ ਗਈ।



ਅਰਬਾਜ਼ ਖਾਨ ਨੇ ਪਿਛਲੇ ਸਾਲ 24 ਦਸੰਬਰ ਨੂੰ ਆਪਣੀ ਪ੍ਰੇਮਿਕਾ ਸ਼ੂਰਾ ਖਾਨ ਨਾਲ ਦੂਜਾ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ।



ਤੁਹਾਨੂੰ ਦੱਸ ਦੇਈਏ ਕਿ ਸ਼ੂਰਾ ਖਾਨ ਅਤੇ ਅਰਬਾਜ਼ ਖਾਨ ਵਿਚਾਲੇ 25 ਸਾਲ ਦਾ ਫਰਕ ਹੈ। ਦੋਵਾਂ ਦੀ ਜੋੜੀ ਨੂੰ ਵੇਖ ਇਹ ਅੰਤਰ ਬਿਲਕੁੱਲ ਵੀ ਮਹਿਸੂਸ ਨਹੀਂ ਹੁੰਦਾ।



ਸਾਲ 2018 ਵਿੱਚ ਮਿਲਿੰਦ ਸੋਮਨ ਨੇ ਆਪਣੇ ਤੋਂ 26 ਸਾਲ ਛੋਟੀ ਅੰਕਿਤਾ ਕੁੰਵਰ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਸਾਦੇ ਰੀਤੀ-ਰਿਵਾਜਾਂ ਨਾਲ ਹੋਇਆ।



ਕਬੀਰ ਬੇਦੀ ਨੇ ਆਪਣੇ 70ਵੇਂ ਜਨਮ ਦਿਨ 'ਤੇ ਆਪਣੀ ਪ੍ਰੇਮਿਕਾ ਪਰਵੀਨ ਦੋਸਾਂਝ ਨਾਲ ਚੌਥੀ ਵਾਰ ਵਿਆਹ ਕੀਤਾ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਪਤਨੀ ਆਪਣੀ ਬੇਟੀ ਪੂਜਾ ਬੇਦੀ ਤੋਂ 3-4 ਸਾਲ ਛੋਟੀ ਹੈ।